ਚੰਡੀਗੜ੍ਹ: ਵਰਲਡ ਵਾਈਡ ਵੈੱਬ ਦੀ ਖੋਜ ਕਰਨ ਵਾਲੇ ਸਰ ਟਿਮ ਬ੍ਰਨਰਸ-ਲੀ ਇੰਟਰਨੈੱਟ 'ਤੇ ਆਪਣੀ ਖੋਜ ਦੇ ਮੌਜੂਦਾ ਹਾਲ ਨੂੰ ਦੇਖ ਕੇ ਬੇਹੱਦ ਨਿਰਾਸ਼ ਹਨ। ਟਿਮ ਨੇ 80ਵੇਂ ਦਹਾਕੇ 'ਚ ਵਰਲਡ ਵਾਈਡ ਵੈੱਬ ਦਾ ਨਿਰਮਾਣ ਕੀਤਾ ਸੀ। ਇੱਕ ਅਖਬਾਰ ਏਜੰਸੀ ਨੂੰ ਦਿੱਤੇ ਇੰਟਰਵਿਊ 'ਚ ਸਰ ਟਿਮ ਨੇ ਕਿਹਾ ਕਿ ਕੁਝ ਵੈੱਬਸਾਈਟਾਂ 'ਤੇ ਨਫਰਤ ਫੈਲਾਉਣ ਵਾਲੀ ਸਮੱਗਰੀ ਸਾਹਮਣੇ ਆ ਰਹੀ ਹੈ। ਉਨ੍ਹਾਂ ਵਿਸ਼ੇਸ਼ ਰੂਪ ਨਾਲ ਟਵਿੱਟਰ ਦੀ ਨਿੰਦਾ ਕੀਤੀ ਹੈ।
ਟਿਮ ਨੇ ਇਸ ਗੱਲ 'ਤੇ ਹੈਰਾਨੀ ਜਤਾਈ ਕਿ ਆਖਰਕਾਰ ਚੰਗੇ ਕੁਮੈਂਟ ਦੀ ਬਜਾਏ ਨਕਾਰਾਤਮਕ ਕੁਮੈਂਟ ਜ਼ਿਆਦਾ ਕਿਉਂ ਫੈਲ ਜਾਂਦੇ ਹਨ। ਹਾਲ ਫਿਲਹਾਲ 'ਚ ਟਵਿੱਟਰ, ਫੇਸਬੁੱਕ ਤੇ ਕਈ ਦੂਜੀਆਂ ਸੋਸ਼ਲ ਮੀਡੀਆ ਵੈੱਬਸਾਈਟਾਂ ਦੀ ਇਸ ਗੱਲ ਲਈ ਨਿੰਦਾ ਹੋਈ ਸੀ ਕਿ ਇਹ ਸ਼ੋਸ਼ਲ ਮੀਡੀਆ ਸਾਈਟਾਂ ਨਫਰਤ ਫੈਲਾਉਣ ਵਾਲੇ ਪੋਸਟਰਾਂ ਨੂੰ ਕੰਟਰੋਲ ਨਹੀਂ ਕਰ ਪਾ ਰਹੀਆਂ। ਉਨ੍ਹਾਂ ਸਰਕਾਰ ਨੂੰ ਵੀ ਵੱਡੀਆਂ ਵੈਬਸਾਈਟ ਕੰਪਨੀਆਂ ’ਤੇ ਲਗਾਮ ਲਾਉਣ ਦਾ ਸੁਝਾਅ ਵੀ ਦਿੱਤਾ ਹੈ।