ਸੀਓਏਆਈ ਨੇ ਇਸ ਰਿਪੋਰਟ ‘ਚ ਜੀਓ ਦੇ ਅੰਕੜੇ ਪੇਸ਼ ਨਹੀਂ ਕੀਤੇ ਪਰ ਰਿਲਾਇੰਸ ਨੇ ਆਪਣੀ ਤਿਮਾਹੀ ਰਿਪੋਰਟ ‘ਚ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੇ ਯੂਜ਼ਰਸ ਦੀ ਗਿਣਤੀ 23.9 ਕਰੋੜ ਹੈ ਜੋ ਸਤੰਬਰ ਤਕ 25.30 ਕਰੋੜ ਕਰੋੜ ਪਹੁੰਚ ਗਈ ਹੈ। ਇਸ ਹਿਸਾਬ ਨਾਲ ਜੀਓ ਨਾਲ 1.3 ਕਰੋੜ ਯੂਜ਼ਰਸ ਹੋਰ ਜੁੜੇ ਹਨ।
ਸਾਹਮਣੇ ਆਈ ਰਿਪੋਰਟ ਮੁਤਾਬਕ ਸਭ ਤੋਂ ਵੱਧ ਗਾਹਕ ਇਸ ‘ਚ ਟੈਲੀਕਾਮ ਕੰਪਨੀ ਆਈਡੀਆ ਨੇ ਗਵਾਏ ਹਨ। ਆਈਡੀਆ ਨੇ 40 ਲੱਖ ਗਾਹਕਾਂ ਦਾ ਨੁਕਸਾਨ ਝੱਲਿਆ ਹੈ। ਜੇਕਰ ਹੁਣ ਦੀ ਗੱਲ ਕਰੀਏ ਤਾਂ ਭਾਰਤੀ ਏਅਰਟੇਲ ਦੇ ਕੁੱਲ ਗਾਹਕਾਂ ਦੀ ਗਿਣਤੀ 34.35 ਕਰੋੜ, ਰਿਲਾਇੰਸ ਜੀਓ 25.2 ਕਰੋੜ, ਵੋਡਾਫੋਨ 22.18 ਕਰੋੜ ਤੇ ਆਈਡਿਆ 21.31 ਕਰੋੜ ਗਾਹਕਾਂ ਦੇ ਨਾਲ ਚਲ ਰਹੀਆਂ ਹਨ।