ਮੁੰਬਈ: ਇੱਕ ਰਿਸਰਚ ‘ਚ ਖੁਲਾਸਾ ਹੋਇਆ ਹੈ ਕਿ ਨਵੇਂ ਫੋਨ ਦੀ ਬੈਟਰੀ ਪੁਰਾਣੇ ਫੋਨ ਤੋਂ ਜ਼ਿਆਦਾ ਖ਼ਰਾਬ ਹੁੰਦੀ ਹੈ। ਇਸ ਰਿਸਰਚ ‘ਚ ਸਭ ਤੋਂ ਖ਼ਰਾਬ ਬੈਟਰੀ ਸੈਮਸੰਗ S9 ਦੀ ਰਹੀ ਹੈ। ਵੱਖ-ਵੱਖ ਫੋਨਾ ‘ਤੇ ਕੀਤੇ ਟੈਸਟ ‘ਚ ਸਭ ‘ਤੇ ਇੱਕੋ ਤਰ੍ਹਾਂ ਦੀ ਰੋਸ਼ਨੀ ਪਾਈ ਗਈ ਤਾਂ ਜੋ ਸਭ ਦੀ ਬ੍ਰਾਈਟਨੈੱਸ ਇੱਕ ਰਹੇ ਤੇ ਸਭ ‘ਤੇ ਬ੍ਰਾਉਜ਼ਿੰਗ ਵੀ ਕੀਤੀ ਗਈ।
ਇਸ ਸਟੱਡੀ ‘ਚ iPhone XR ਦੀ ਬੈਟਰੀ ਸਭ ਤੋਂ ਵਧੀਆ ਰਹੀ। ਫੋਨ ਹਾਲ ਹੀ ‘ਚ ਲੌਂਚ ਹੋਇਆ ਹੈ ਤੇ ਇਸ ਫੋਨ ਦੀ ਬੈਟਰੀ 12 ਘੰਟੇ 25 ਮਿੰਟ ਚਲੀ। ਐਪਲ ਦੇ ਸਭ ਤੋਂ ਮਹਿੰਗੇ ਮਾਡਲ iPhone XS Max ਦੀ ਬੈਟਰੀ ਸਿਰਫ 10 ਘੰਟੇ 6 ਮਿੰਟ ਹੀ ਚਲੀ ਜਦੋਂਕਿ ਇਸੇ ਕੰਪਨੀ ਦਾ ਪਿਛਲੇ ਸਾਲ ਲੌਂਚ ਹੋਏ ਫੋਨ iPhone 8 Plus ਦੀ ਬੈਟਰੀ ਇਸ ਤੋਂ ਸਿਰਫ 4 ਮਿੰਟ ਜ਼ਿਆਦਾ ਯਾਨੀ 10 ਘੰਟੇ 10 ਮਿੰਟ ਹੀ ਚਲੀ। ਇਸ ਦਾ ਕਾਰਨ ਮੰਨਿਆ ਜਾ ਰਿਹਾ ਹੈ ਕਿ ਐਪਲ ਨੇ iPhone XR ‘ਚ LCD ਸਕਰੀਨ ਦਾ ਇਸਤੇਮਾਲ ਕੀਤਾ ਹੈ ਜਦੋਂਕਿ XS ਤੇ XS Max ‘ਚ OLED ਸਕਰੀਨ ਦੀ ਵਰਤੋਂ ਕੀਤੀ ਗਈ ਹੈ।
ਜਾਣੋ ਕਿਹੜੇ ਫੋਨ ਦੀ ਬੈਟਰੀ ਕਿੰਨੀ ਚਲੀ:-
ਫੋਨ ਬੈਟਰੀ ਲਾਈਫ
iPhone XR 12 ਘੰਟੇ 25 ਮਿੰਟ
Samsung Galaxy Note 9 12 ਘੰਟੇ
iPhone 8 Plus 10 ਘੰਟੇ 10 ਮਿੰਟ
Pixel 3 XL 10 ਘੰਟੇ 7 ਮਿੰਟ
iPhone XS Max 10 ਘੰਟੇ 6 ਮਿੰਟ
Pixel 2 9 ਘੰਟੇ 57 ਮਿੰਟ
iPhone 8 9 ਘੰਟੇ 51 ਮਿੰਟ
iPhone X 9 ਘੰਟੇ 30 ਮਿੰਟ
Pixel 2 XL 9 ਘੰਟੇ 26 ਮਿੰਟ
iPhone XS 9 ਘੰਟੇ 9 ਮਿੰਟ
Samsung Galaxy S9+ 8 ਘੰਟੇ 57 ਮਿੰਟ
Pixel 3 8 ਘੰਟੇ 28 ਮਿੰਟ
Samsung Galaxy S9 8 ਘੰਟੇ 17 ਮਿੰਟ
ਹਾਈ ਰੈਜ਼ੋਲਿਊਸ਼ਨ ਦੀ ਸਕਰੀਨ ਹੋਣ ਕਾਰਨ ਫੋਨ ਦੀ ਬੈਟਰੀ ਦੀ ਲਾਈਫ ਜਲਦੀ ਖ਼ਤਮ ਹੋ ਜਾਂਦੀ ਹੈ। ਇਸ ਤੋਂ ਇਲਾਵਾ ਫੋਨ ਦੇ ਵਧ ਇਸਤੇਮਾਲ ਤੇ ਐਪਸ ਕਰਕੇ ਵੀ ਬੈਟਰੀ ਦੀ ਪ੍ਰਫਾਰਮੈਂਸ ‘ਤੇ ਇਸ ਦਾ ਅਸਰ ਪੈਂਦਾ ਹੈ। ਰਿਪੋਰਟ ਮੁਤਾਬਕ 5ਜੀ ਤੋਂ ਬਾਅਦ ਫੋਨ ਬੈਟਰੀ ਦੀ ਲਾਈਫ ਹੋਰ ਵੀ ਘੱਟ ਜਾਵੇਗੀ।