ਨਵੀਂ ਦਿੱਲੀ: ਐਪਲ ਹਰ ਸਾਲ ਆਪਣੇ ਫੋਨ ਦਾ ਨਵਾਂ ਮਾਡਲ ਲੌਂਚ ਕਰਦੀ ਹੈ। ਇਨ੍ਹਾਂ ਦਾ ਇੰਤਜ਼ਾਰ ਵੀ ਫੈਨਸ ਬੇਸਬਰੀ ਨਾਲ ਕਰਦੇ ਹਨ। ਹੁਣ ਤਕ ਐਪਲ ਆਈਫੋਨ ਦੇ 10 ਮਾਡਲ ਲੌਂਚ ਕਰ ਚੁੱਕਿਆ ਹੈ। ਇਸ ਸਾਲ ਆਈਫੋਨ ਦਾ 11ਵਾਂ ਮਾਡਲ ਲੌਂਚ ਹੋਣਾ ਹੈ। ਖ਼ਬਰਾਂ ਹਨ ਕਿ ਸਾਲ 2019 ‘ਚ ਆਈਫੋਨ ਸਤੰਬਰ ‘ਚ ਲੌਂਚ ਹੋਣ ਜਾ ਰਿਹਾ ਹੈ ਜਿਸ ਦੇ ਮਾਡਲ ਦਾ ਡਿਜ਼ਾਇਨ ਕੁਝ ਸਮਾਂ ਪਹਿਲਾਂ ਲੀਕ ਹੋਇਆ ਹੈ।


ਸਾਲ 2019 ‘ਚ ਆਈਫੋਨ ਨੂੰ ਆਈਫੋਨ XI ਤੇ ਆਈਫੋਨ XI ਮੈਕਸ ਦੇ ਨਾਂ ਨਾਲ ਲੌਂਚ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਹੁਣ ਖ਼ਬਰਾਂ ਹਨ ਕਿ ਕੰਪਨੀ ਆਈਫੋਨ ਐਕਸਆਰ ਵਰਗਾ ਇੱਕ ਹੋਰ ਸਸਤਾ ਫੋਨ ਲੌਂਚ ਕਰ ਸਭ ਨੂੰ ਹੈਰਾਨ ਕਰ ਸਕਦੀ ਹੈ।

ਜੇਕਰ ਆਈਫੋਨ ਨੇ ਨਵੇਂ ਵਰਜ਼ਨ ਦੀ ਗੱਲ ਕਰੀਏ ਤਾਂ ਮਸ਼ਹੂਰ ਲਿਕਸਟਰ ਸਲੈਸ਼ਲਿਕਸ ਨੇ ਤਸਵੀਰ ਸ਼ੇਅਰ ਕੀਤੀ ਹੈ ਜਿੱਥੇ ਦੋਵੇਂ ਫੋਨਾਂ ਦੀ ਡੰਮੀ ਨੂੰ ਦਿਖਾਇਆ ਗਿਆ ਹੈ। ਜਦਕਿ ਇਸ ਬਾਰੇ ਕੋਈ ਖਾਸ ਜਾਣਕਾਰੀ ਨਹੀਂ ਹੈ।

ਫੋਨ ਦੇ ਪਿੱਛੇ ਸਕੌਵਈਅਰ ਕੈਮਰਾ ਤੇ ਟ੍ਰਿਪਲ ਲੈਂਸ ਕੈਮਰਾ ਸੈੱਟਅਪ ਦੇਖਿਆ ਜਾ ਸਕਦਾ ਹੈ। ਜਦਕਿ ਫ੍ਰੰਟ ‘ਚ ਠੀਕ ਉਹੀ ਨੌਚ ਡਿਜ਼ਾਇਨ ਦਿੱਤਾ ਗਿਆ ਹੈ ਜਿੱਥੇ ਦੋ ਸੈਂਸਰਸ ਲੱਗੇ ਹਨ ਤੇ ਇੱਕ ਫਰੰਟ ਕੈਮਰਾ ਦਿੱਤਾ ਗਿਆ ਹੈ। ਬਲੂਮਬਰਗ ਦੀ ਰਿਪੋਰਟ ਮੁਤਾਬਕ ਐਪਲ ਸੋਨੀ ਨਾਲ 3ਡੀ ਕੈਮਰਿਆਂ ‘ਤੇ ਕੰਮ ਕਰ ਰਿਹਾ ਹੈ ਜਿਸ ਨਾਲ ਫੇਸ ਆਈਡੀ ਨੂੰ ਸੁਧਾਰਿਆ ਜਾ ਸਕੇ।

2019 ‘ਚ ਐਪਲ ਤਿੰਨ ਨਵੇਂ ਆਈਫੌਨ ਲੌਂਚ ਕਰ ਸਕਦੀ ਹੈ ਜਿਸ ‘ਚ 6.5 ਇੰਚ ਦਾ OLED, 5.8 ਇੰਚ ਦਾ OLED ਤੇ 6.1 ਇੰਚ ਦਾ LCD ਸ਼ਾਮਲ ਹੋਵੇਗਾ।