ਨਵੀਂ ਦਿੱਲੀ: ਈ-ਕਾਮਰਸ ਕੰਪਨੀ ਐਮੇਜ਼ਨ ਦੇ ਈ-ਵਾਲਟ ਐਮੇਜ਼ਨ ‘ਤੇ ਆਫਰਸ ਦਿੱਤੇ ਜਾ ਰਹੇ ਹਨ। ਕੰਪਨੀ ਯੂਜ਼ਰਸ ਨੂੰ 4,000 ਰੁਪਏ ਤਕ ਦਾ ਕੈਸ਼ਬੈਕ ਦੇ ਰਹੀ ਹੈ। ਸ਼ੌਪਿੰਗ ਹੀ ਨਹੀਂ, ਮੋਬਾਈਲ ਰਿਚਾਰਜ, ਬਿੱਲ ਪੇਮੈਂਟਸ, ਮੂਵੀ ਟਿਕਟ ਤੇ ਟ੍ਰੈਵਲ ਬੁਕਿੰਗ ‘ਚ ਕੈਸ਼ਬੈਕ ਮਿਲ ਰਿਹਾ ਹੈ। ਇਸ ਤੋਂ ਇਲਾਵਾ ਤੁਸੀਂ ਦਵਾਈਆਂ, ਗ੍ਰੌਸਰੀ ਤੇ ਖਿਡੌਣੇ ਵੀ ਖਰੀਦ ਸਕਦੇ ਹੋ।


ਇਹ ਆਫਰਸ 21 ਦਸੰਬਰ ਤਕ ਵੈਲਿਡ ਹਨ। ਇਸ ਆਫਰ ਦਾ ਨਾਂ ਕੰਪਨੀ ਨੇ ‘ਅਬ ਬਡਾ ਹੋਗਾ ਰੁਪਇਆ’ ਰੱਖਿਆ ਹੈ। ਇਹ ਹਨ ਇਸ ਦੇ ਖਾਸ ਆਫਰਸ:-

ਮੋਬਾਈਲ ਰਿਚਾਰਜ: ਐਮੇਜ਼ਨ ਪੇ ਰਾਹੀਂ ਮੋਬਾਈਲ ਰਿਚਾਰਜ ਕਰਨ ‘ਤੇ 30 ਫੀਸਦੀ ਤਕ ਦਾ ਕੈਸ਼ਬੈਕ ਮਿਲ ਸਕਦਾ ਹੈ ਜਦਕਿ ਕੈਪਿੰਗ 100 ਰੁਪਏ ਤਕ ਦੀ ਹੈ। ਰਿਪੀਟ ਕੈਸ਼ਬੈਕ ਵੀ ਮਿਲੇਗਾ, ਜੋ 30 ਰੁਪਏ ਦਾ ਹੋਵੇਗਾ।

ਬਿੱਲ ਪੇਮੈਂਟਸ: ਇਸ ਪਲੇਟਫਾਰਮ ਤੋਂ ਤੁਸੀਂ ਡੀਟੀਐਚ ਰੀਚਾਰਜ ਵੀ ਕਰਵਾ ਸਕਦੇ ਹੋ ਜਿਸ ‘ਤੇ ਕੈਸ਼ਬੈਕ ਮਿਲੇਗਾ। ਬ੍ਰੌਡਬੈਂਡ ਕੁਨੈਕਸ਼ਨ ਦਾ ਰਿਚਾਰਜ ਕਰਨ ‘ਤੇ ਵੀ ਕੈਸ਼ਬੈਕ ਦੀ ਫੈਸਿਲਟੀ ਉਪਲੱਬਧ ਹੈ।

ਫੂਡ ਆਰਡਰ: ਐਪ ਬੇਸਟ ਫੂਡ ਆਰਡਰਿੰਗ ਪਲੇਟਫਾਰਮ ਸਵੀਗੀ ਤੋਂ ਫੂਡ ਆਰਡਰ ਕਰ ਐਮੇਜ਼ਨ ਪੇ ਤੋਂ ਪੇਮੈਂਟ ਕਰਨ ‘ਤੇ 75 ਰੁਪਏ ਦਾ ਕੈਸ਼ਬੈਕ ਮਿਲੇਗਾ। ਇਸ ਤੋਂ ਇਲਾਵਾ ਪਹਿਲੀ ਵਾਰ ਕੀਤੇ ਆਰਡਰ ‘ਤੇ 50 ਰੁਪਏ ਮਿਲਣਗੇ।

ਮੂਵੀਜ਼ ਤੇ ਇਵੈਂਟਸ ਟਿਕਟਾਂ: ਕਿਸੇ ਹੋਰ ਐਪ ਤੋਂ ਮੂਵੀ ਟਿਕਟ ਬੁੱਕ ਕਰਨ ਦੀ ਥਾਂ ਜੇਕਰ ਐਮੇਜ਼ਨ ਪੇ ਤੋਂ ਮੂਵੀ ਟਿਕਟ ਜਾਂ ਇਵੈਂਟ ਟਿਕਟ ਬੁੱਕ ਕਰਨ ‘ਤੇ 25% ਕੈਸ਼ਬੈਕ ਦਾ ਆਫਰ ਹੈ।

ਟ੍ਰੈਵਲ ਬੁਕਿੰਗ: ਟ੍ਰੈਵਲ ਬੁਕਿੰਗ ਕਰਦੇ ਸਮੇਂ ਐਮੇਜ਼ਨ ਤੋਂ ਪੇ ਕਰਨ ‘ਤੇ 25% ਤਕ ਦਾ ਕੈਸ਼ਬੈਕ ਦਿੱਤਾ ਜਾਵੇਗਾ।