ਨਵੀਂ ਦਿੱਲੀ: ਦੇਸ਼ ਦੀ ਪ੍ਰਸਿੱਧ ਮੋਬਾਈਲ ਕੰਪਨੀ ਮਾਈਕ੍ਰੋਮੈਕਸ ਇੰਫੋਰਮੈਟਿਕਸ ਲਿਮਟਿਡ ਨੇ ਨੌਚ ਡਿਸਪਲੇ ਵਾਲੇ ਸਮਾਰਟਫੋਨ ਸੈਗਮੈਂਟ ‘ਚ ਐਂਟਰੀ ਕਰ ਲਈ ਹੈ। ਕੰਪਨੀ ਨੇ ਮੰਗਲਵਾਰ ਨੂੰ ਆਪਣਾ ਪਹਿਲਾਂ ਨੌਚ ਸੀਰੀਜ਼ ਦਾ ਸਮਾਰਟਫੋਨ ਲੌਂਚ ਕੀਤਾ ਹੈ। ਮਾਈਕ੍ਰੋਮੈਕਸ ਇਸ ਸੈਗਮੈਂਟ ‘ਚ ਦੋ ਸਮਾਰਟਫੋਨ ਲੌਂਚ ਕਰ ਚੁੱਕੀ ਹੈ।
ਕੰਪਨੀ ਨੇ Infinity N12, N11 ਨੂੰ 9,999 ਰੁਪਏ ਤੇ 8,999 ਰੁਪਏ ਦੀ ਕੀਮਤ ‘ਚ ਲੌਂਚ ਕੀਤਾ ਹੈ। ਦੋਵੇਂ ਫੋਨ 26 ਦਸੰਬਰ ਨੂੰ ਦੇਸ਼ ਦੇ ਸਾਰੇ ਸਟੋਰਸ ‘ਚ ਮਿਲਣਾ ਸ਼ੁਰੂ ਹੋ ਜਾਣਗੇ। ਹੁਣ ਜਾਣੋ ਇਨ੍ਹਾਂ ਫੋਨਾਂ ਦੇ ਖਾਸ ਫੀਚਰਸ ਬਾਰੇ।
6.19 ਇੰਚ ਦੀ ਐਚਡੀ ਡਿਸਪਲੇ
ਗੀਗਾਹਟਜ਼ ਮੀਡੀਆਟੇਕ ਹੀਲੀਓ ਪੀ22 ਪ੍ਰੋਸੈਸਰ
RAM- N12/3GB, N11/2GB
ਦੋਵਾਂ ਫੋਨਾਂ ‘ਚ 32 ਜੀਬੀ ਸਟੋਰੇਜ, ਜਿਸ ਨੂੰ ਕਾਰਡ ਦੀ ਮਦਦ ਨਾਲ 128 ਜੀਬੀ ਤਕ ਐਕਸਟੈਂਡ ਕੀਤਾ ਜਾ ਸਕਦਾ ਹੈ।
Infinity N12 ‘ਚ 13 ਮੈਗਾਪਿਕਸਲ ਕੈਮਰਾ ਤੇ 5 ਮੈਗਾਪਿਕਸਲ ਡਿਊਲ ਰਿਅਰ ਕੈਮਰਾ, ਜਦਕਿ 16 ਮੈਗਾਪਿਕਸਲ ਦਾ ਫਰੰਟ ਕੈਮਰਾ
Infinity N11 ‘ਚ 8 ਮੈਗਾਪਿਕਸਲ ਦਾ ਫਰੰਟ ਕੈਮਰਾ
4000mAh ਦੀ ਬੈਟਰੀ
ਫੇਸਅਨਲੌਕ ਤੇ ਫਿੰਗਰਪ੍ਰਿੰਟ ਸੈਂਸਰ