ਨਵੀਂ ਦਿੱਲੀ: ਅਮੇਜ਼ਨ ਇੰਡੀਆ ਨੇ ਭਾਰਤੀ ਗਾਹਕਾਂ ਲਈ ਨਵਾਂ ਮਹੀਨਾਵਾਰ ਅਮੇਜ਼ਨ ਪ੍ਰਾਈਮ ਸਬਸਕਰਿਪਸ਼ਨ ਪਲਾਨ ਉਤਾਰਿਆ ਹੈ। ਹੁਣ ਅਮੇਜ਼ਨ ਨਾਨ ਪ੍ਰਾਈਮ ਯੂਜ਼ਰਸ ਮਹਿਜ਼ 129 ਰੁਪਏ ਵਿੱਚ ਪ੍ਰਾਈਮ ਸਬਸਕਰਿਪਸ਼ਨ ਲੈ ਸਕਦੇ ਹਨ। ਇਹ ਪਲਾਨ ਇੱਕ ਮਹੀਨੇ ਲਈ ਦਿੱਤਾ ਜਾਏਗਾ। ਹਾਲ਼ੇ ਇਸ ਪਲਾਨ ਦਾ ਭੁਗਤਾਨ ਕਰੈਡਿਟ ਜਾਂ ਡੈਬਿਟ ਕਾਰਡ ਨਾਲ ਕੀਤਾ ਜਾ ਸਕਦਾ ਹੈ ਕਿਉਂਕਿ ਇਹ ਆਟੋ-ਰੀਨਿਊ ਪਲਾਨ ਹੈ ਕਿ ਇੱਕ ਮਹੀਨੇ ਬਾਅਦ ਆਪਣੇ ਆਹ ਰੀਨਿਊ ਹੋ ਜਾਏਗਾ।

 

ਹਾਲਾਂਕਿ ਪਲਾਨ ਖ਼ਤਮ ਹੋਣ ਦੇ ਚਾਰ ਦਿਨ ਪਹਿਲਾਂ ਤੇ ਆਟੋ ਰੀਨਿਊ ਹੋਣ ਤੋਂ ਪਹਿਲਾਂ ਯੂਜ਼ਰ ਨੂੰ ਇਸ ਸਬੰਧੀ ਨੋਟੀਫਿਕੇਸ਼ਨ ਦਿੱਤਾ ਜਾਂਦਾ ਹੈ। ਹੁਣ ਤਕ ਅਮੇਜ਼ਨ 999 ਰੁਪਏ ਵਿੱਚ ਇੱਕ ਸਾਲ ਲਈ ਪ੍ਰਾਈਮ ਸਬਸਕਰਿਪਸ਼ਨ ਦਿੰਦਾ ਸੀ। ਹੁਣ ਇਸ ਦਾ ਮਹੀਨਾਵਾਰ ਪਲਾਨ ਵੀ ਸ਼ੁਰੂ ਹੋ ਚੁੱਕਿਆ ਹੈ।

ਗੈਜ਼ੇਟਸ 360 ਦੀ ਰਿਪੋਰਟ ਦੇ ਮੁਤਾਬਕ ਭਾਰਤ ਵਿੱਚ ਕੁਝ ਗਾਹਕਾਂ ਨੇ ਅਮੇਜ਼ਨ ਦਾ ਇਹ ਨਵਾਂ ਪਲਾਨ ਵੇਖਿਆ ਹੈ। ਹਾਲਾਂਕਿ ਇਹ ਨਵਾਂ ਪਲਾਨ ਸਿਰਫ਼ ਉਨ੍ਹਂ ਯੂਜ਼ਰਸ ਲਈ ਹੈ ਜੋ ਨਾਨ ਪ੍ਰਾਈਮ ਯੂਜ਼ਰਸ ਹਨ ਤੇ ਉਨ੍ਹਾਂ ਨੂੰ ਹੀ ਨਜ਼ਰ ਆ ਰਿਹਾ ਹੈ। ਹਾਲਾਂਕਿ ਹੁਣ ਤਕ ਅਮੇਜ਼ਨ ਵੱਲੋਂ ਇਸ ਸਬੰਧੀ ਹੋਈ ਅਧਿਕਾਰਿਤ ਜਾਣਕਾਰੀ ਨਹੀਂ ਦਿੱਤੀ ਗਈ।

 

ਪ੍ਰਾਈਮ ਸਰਵਿਸ ਨੂੰ ਅਮੇਜ਼ਨ ਨੇ ਜੁਲਾਈ 2016 ਵਿੱਚ ਲਾਂਚ ਕੀਤਾ ਸੀ। ਪ੍ਰਾਈਮ ਯੂਜ਼ਰਸ ਨੂੰ ‘ਸੇਮ-ਡੇਅ ਡਿਲੀਵਰੀ’, ਖ਼ਾਸ ਛੂਟ,  ਸਪੈਸ਼ਲ ਸੇਲ, ਪ੍ਰਾਈਮ ਵੀਡੀਓ, ਟੀਵੀ ਸ਼ੋਅ ਤੇ ਫ਼ਿਲਮਾਂ ਵੇਖਣ ਨੂੰ ਮਿਲਦੀਆਂ ਹਨ। ਪ੍ਰਾਈਮ ਯੂਜ਼ਰਸ ਨੂੰ ਅਮੇਜ਼ਨ ਖਾਸ ਸਹੂਲਤਾਂ ਮੁਹੱਈਆ ਕਰਾਉਂਦਾ ਹੈ। ਅਮੇਜ਼ਨ ਪ੍ਰਾਈਮ ਭਾਰਤ ਵਿੱਚ ਨੈੱਟਫਲਿਕਸ ਦਾ ਸਭ ਤੋਂ ਵੱਡੀ ਮੁਕਾਬਲੇਬਾਜ਼ ਹੈ।