ਨਵੀਂ ਦਿੱਲੀ: ਕਈ ਵਾਰ ਮੋਬਾRਲ ਤੇ ਨੈੱਟਵਰਕ ਦੀ ਦਿੱਕਤ ਦੇ ਚੱਲਦਿਆਂ ਯੂਜਰਜ਼ ਨੂੰ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ 'ਚ ਵਾਈਫਾਈ ਦੀ ਮਦਦ ਨਾਲ ਮੈਸੇਜ਼ ਵਗੈਰਾ ਕੀਤਾ ਜਾ ਸਕਦਾ ਹੈ ਪਰ ਸੈਲਿਊਲਰ ਨੈੱਟਵਰਕ ਬਿਨਾਂ ਕਾਲ ਕਰਨਾ ਸੰਭਵ ਨਹੀਂ ਹੁੰਦਾ। ਹੁਣ ਯੂਜਰਜ਼ ਦੀ ਇਹ ਸਮੱਸਿਆ ਛੇਤੀ ਹੀ ਹੱਲ ਹੋਣ ਵਾਲੀ ਹੈ। ਜਲਦ ਹੀ ਸੈਲਿਊਲਰ ਨੈੱਟਵਰਕ ਤੋਂ ਬਿਨਾਂ ਵਾਈ ਫਾਈ ਜ਼ਰੀਏ ਕਾਲ ਸੰਭਵ ਹੋਵੇਗੀ।

ਇਕਨਾਮਿਕ ਟਾਈਮਜ਼ ਮੁਤਾਬਕ ਟੈਲੀਕਾਮ ਵਿਭਾਗ ਨੇ ਟੈਲੀਕਾਮ ਸਰਵਿਸ ਪ੍ਰੋਵਾਈਡਰ ਦੇ ਲਾਈਸੈਂਸ ਨਿਯਮਾਂ ਵਿੱਚ ਬਦਲਾਅ ਕੀਤੇ ਹਨ। ਕੰਪਨੀਆਂ ਨੂੰ ਇੱਕ ਹੀ ਮੋਬਾਈਲ ਨੰਬਰ ਸੈਲਿਊਲਰ ਵਾਈਸ ਤੇ ਇੰਟਰਨੈੱਟ ਟੈਲੀਫੋਨ ਸਰਵਿਸ ਜਾਰੀ ਕਰਨੀ ਹੋਵੇਗੀ। ਇਸ ਨਾਲ ਵਾਈਸ ਕਾਲ ਵਾਈ ਫਾਈ ਦੀ ਮਦਦ ਨਾਲ ਕਰਨਾ ਆਸਾਨ ਹੋਵੇਗਾ।

ਰਿਪੋਰਟ ਮੁਤਾਬਕ ਟੈਲੀਕਾਮ ਵਿਭਾਗ ਦੇ ਨੋਟਿਸ 'ਚ ਕਿਹਾ ਗਿਆ ਹੈ ਕਿ ਲਾਈਸੈਂਸਧਾਰਕਾਂ ਨੂੰ ਇੰਟਰਨੈੱਟ ਟੈਲੀਫੋਨ ਸਰਵਿਸ ਨੂੰ ਧਿਆਨ 'ਚ ਰੱਖ ਕੇ ਸਮੇਂ-ਸਮੇਂ ਤੇ ਲਾਈਸੈਂਸ ਦੇ ਨਿਯਮਾਂ ਚ ਕੀਤੇ ਜਾਂਦੇ ਬਦਲਾਵਾਂ 'ਤੇ ਅਮਲ ਕਰਨਾ ਪਵੇਗਾ।

ਦੱਸ ਦਈਏ ਕਿ ਇਸ ਦੇ ਲਈ ਯੂਜਰਜ਼ ਨੂੰ ਟੈਲੀਕਾਮ ਸਰਵਿਸ ਪ੍ਰਵਾਈਡਰ ਦੇ ਵੱਲੋਂ ਜਾਰੀ ਕੀਤੀ ਗਈ ਇਕ ਐਪ ਡਾਊਨਲੋਡ ਕਰਨੀ ਪਵੇਗੀ। ਇਹ ਐਪ ਅਜਿਹੇ ਯੂਜ਼ਰਜ਼ ਲਈ ਬੇਹੱਦ ਲਾਹੇਵੰਦ ਸਾਬਤ ਹੋਵੇਗੀ ਜਿੱਥੇ ਨੈੱਟਵਰਕ ਖਰਾਬ ਪਰ ਵਾਈ- ਫਾਈ ਸਿਗਨਲ ਮਜਬੂਤ ਹੋਵੇਗਾ। ਇਸ ਐਪ ਜ਼ਰੀਏ ਤਹਾਨੂੰ ਸਾਧਾਰਨ ਮੋਬਾਈਲ ਨੰਬਰ ਦੀ ਤਰ੍ਹਾਂ ਹੀ 10 ਅੱਖਰਾਂ ਦਾ ਨੰਬਰ ਦਿੱਤਾ ਜਾਵੇਗਾ ਜਿਸ ਦਾ ਟੈਲੀਫੋਨ ਕਾਲ 'ਚ ਤੁਸੀਂ ਇਸਤੇਮਾਲ ਕਰ ਸਕਦੇ ਹੋ। ਦੱਸ ਦਈਏ ਕਿ ਇਹ ਐਪ ਬ੍ਰਾਡਬੈਂਡ ਵਾਈ-ਫਾਈ ਜ਼ਰੀਏ ਕਾਲ ਦੀ ਸੁਵਿਧਾ ਦੇਵੇਗੀ।