ਨਵੀਂ ਦਿੱਲੀ: WhatsApp ਨੇ ਕੁਝ ਐਂਡ੍ਰੌਇਡ ਤੇ iOS ਸਮਾਰਟਫੋਨਜ਼ ਨੂੰ ਸਪੋਰਟ ਕਰਨਾ ਛੱਡ ਦਿੱਤਾ ਹੈ। ਇਸ ਪਿੱਛੇ ਕਾਰਨ ਦੱਸਦਿਆਂ WhatsApp ਨੇ ਕਿਹਾ ਕਿ ਇਹ ਸਮਾਰਟਫੋਨ ਤੇ ਇਨ੍ਹਾਂ ਦੇ ਆਪਰੇਟਿੰਗ ਸਿਸਟਮ ਐਪ ਦੀਆਂ ਜ਼ਰੂਰਤਾਂ ਤੇ ਅਪਡੇਟ ਲਈ ਸਮਰਥ ਨਹੀਂ ਹਨ। ਆਉਣ ਵਾਲੇ ਸਮੇਂ ਵਿੱਚ ਇਹ ਫੋਨ WhatsApp ਦੇ ਨਵੇਂ ਫੀਚਰਜ਼ ਨੂੰ ਸਪੋਰਟ ਨਹੀਂ ਕਰ ਪਾਉਣਗੇ। ਇਸ ਲਈ ਕੰਪਨੀ ਨੇ ਅਪਡੇਟ ਜਾਰੀ ਕਰ ਦੇ ਦੱਸਿਆ ਹੈ ਕਿ ਇਸ ਸਾਲ ਦੇ ਅੰਤ ਵਿੱਚ ਕਿਹੜੇ-ਕਿਹੜੇ ਸਮਾਰਟਫੋਨਜ਼ ’ਤੇ WhatsApp ਨਹੀਂ ਚੱਲ ਸਕੇਗਾ। ਇਸ ਦੇ ਨਾਲ ਹੀ ਕੰਪਨੀ ਨੇ ਉਨ੍ਹਾਂ ਫੋਨਜ਼ ਦੀ ਜਾਣਕਾਰੀ ਵੀ ਦਿੱਤੀ ਹੈ ਜਿਨ੍ਹਾਂ ’ਤੇ ਹੁਣ WhatsApp ਸਪੋਰਟ ਬੰਦ ਕਰ ਦਿੱਤੀ ਗਈ ਹੈ।   ਇਸ ਸਾਲ ਦੇ ਅੰਤ ਤਕ ਨੋਕੀਆ ਦੇ ਸਿੰਬੀਅਨ S40 ਪਲੇਟਫਾਰਮ 'ਤੇ ਕੰਮ ਕਰਨ ਵਾਲੇ ਸਾਰੇ ਸਮਾਰਟਫੋਨਜ਼ ’ਤੇ WhatsApp ਕੰਮ ਕਰਨਾ ਬੰਦ ਕਰ ਦੇਵੇਗਾ। ਇਸ ਪਲੇਟਫਾਰਮ ’ਤੇ ਨੋਕੀਆ ਆਸ਼ਾ ਸੀਰੀਜ਼ ਦੇ ਫੋਨਜ਼ ਕੰਮ ਕਰਦੇ ਹਨ ਜੋ ਇਸ ਸਾਲ ਦੇ ਅੰਤ ਤਕ WhatsApp ਨੂੰ ਸਪੋਰਟ ਨਹੀਂ ਕਰ ਪਾਉਣਗੇ। ਹਾਲਾਂਕਿ ਹਾਲ਼ੇ ਵੀ ਇਨ੍ਹਾਂ ਫੋਨਜ਼ ’ਤੇ WhatsApp ਡਾਊਨਲੋਡ ਨਹੀਂ ਕੀਤਾ ਜਾ ਸਕਦਾ। ਜੋ ਯੂਜ਼ਰਸ ਐਂਡਰਾਇਡ 2.3.7 ਜਿੰਜਰਬਰੈੱਡ ਆਪਰੇਟਿੰਗ ਸਿਸਟਮ ਵਰਤ ਰਹੇ ਹਨ, ਉਨ੍ਹਾਂ ਲਈ ਰਾਹਤ ਦੀ ਖ਼ਬਰ ਇਹ ਹੈ ਕਿ ਅਗਲੇ ਦੋ ਸਾਲਾਂ ਤਕ ਉਹ WhatsApp ਦੀ ਵਰਤੋਂ ਕਰ ਸਕਦੇ ਹਨ। ਕੰਪਨੀ ਨੇ ਦੱਸਿਆ ਹੈ ਕਿ ਪਹਿਲਾ ਫਰਵਰੀ 2020 ਤਕ ਇਸ ਇਸ ਪਲੇਟਫਾਰਮ ’ਤੇ ਇਹ ਸਪੋਰਟ ਬੰਦ ਕਰ ਦਿੱਤਾ ਜਾਏਗਾ। ਇਸ ਸਾਲ ਦੇ ਅਖ਼ੀਰ ਤਕ ਨੋਕੀਆ ਦੇ ਸਿੰਬੀਅਨ ਪਲੇਟਫਾਰਮ S60 ’ਤੇ ਵੀ WhatsApp ਸਪੋਰਟ ਨਹੀਂ ਕਰੇਗਾ। WhatsApp ਨੇ ਐਂਡਰਾਇਡ 2.3.3 ਤੋਂ ਪੁਰਾਣੇ ਐਂਡ੍ਰੌਇਡ ਨੂੰ ਸਪੋਰਟ ਕਰਨਾ ਬੰਦ ਕਰ ਦਿੱਤਾ ਹੈ। ਆਈਫ਼ੋਨ ਦੀ ਗੱਲ ਕਰੀਏ ਤਾਂ WhatsApp ਹੁਣ ਆਈਫ਼ੋਨ 3GS ਤੇ IOS 6 ’ਤੇ ਚੱਲਣ ਵਾਲੇ ਫੋਨਜ਼ ਨੂੰ ਸਪੋਰਟ ਨਹੀਂ ਕਰਦਾ। ਵਿੰਡੋਜ਼ ਆਪਰੇਟਿੰਗ ਸਿਸਟਮ 8 ਜਾਂ ਉਸ ਤੋਂ ਪੁਰਾਣੇ OS ਵਾਲੇ ਫੋਨਜ਼ ਲਈ ਵੀ WhatsApp ਸਪੋਰਟ ਬੰਦ ਕਰ ਦਿੱਤਾ ਗਿਆ ਹੈ। ਬਲੈਕਬੈਰੀ 10 ਜਾਂ ਉਸ ਤੋਂ ਪੁਰਾਣੇ OS ਵਾਲੇ ਫੋਨਜ਼ ’ਤੇ ਵੀ ਇਸ ਸਾਲ ਜਨਵਰੀ ਤੋਂ WhatsApp ਸਪੋਰਟ ਬੰਦ ਕਰ ਦਿੱਤੀ ਗਈ ਹੈ। ਕੰਪਨੀ ਨੇ ਕਿਹਾ ਹੈ ਕਿ 31 ਦਸੰਬਰ 2018 ਤਕ ਐਂਡ੍ਰੌਇਡ 2.3.7 ਤੇ ਪਹਿਲੀ ਫਰਵਰੀ 2020 ਤਕ iOS 7 'ਤੇ ਵ੍ਹੱਟਸਐਪ ਕੰਮ ਕਰਦਾ ਰਹੇਗਾ। ਪਰ ਇਸ ਤੋਂ ਬਾਅਦ ਇੱਥੇ ਵੀ ਬੰਦ ਹੋ ਜਾਵੇਗਾ।