ਨਵੀਂ ਦਿੱਲੀ: ਵ੍ਹੱਟਸਐਪ ਨੇ ਆਪਣੇ ਗਰੁੱਪ ਵੀਡੀਓ ਕਾਲਿੰਗ ਫੀਚਰ ਨੂੰ ਵੱਖ-ਵੱਖ ਆਪ੍ਰੇਟਿੰਗ ਸਿਸਟਮ 'ਤੇ ਉਤਾਰਨਾ ਸ਼ੁਰੂ ਕਰ ਦਿੱਤਾ ਹੈ। ਇਸ ਫੀਚਰ ਦਾ ਖੁਲਾਸਾ ਇਸ ਸਾਲ ਸਾਲਾਨਾ ਵਿਕਾਸ ਕਾਨਫਰੰਸ ਦੌਰਾਨ ਕੀਤਾ ਗਿਆ ਸੀ। ਵ੍ਹੱਟਸਐਪ ਦਾ ਇਹ ਫੀਚਰ ਤੁਸੀਂ WhatsApp V.2.18.189 'ਤੇ ਪਾ ਸਕਦੇ ਹੋ।   ਆਓ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ ਵੀ ਵ੍ਹੱਟਸਐਪ ਦਾ ਇਹ ਵੀਡੀਓ ਕਾਲਿੰਗ ਫੀਚਰ ਵਰਤਣਾ ਚਾਹੁੰਦੇ ਹੋ ਤਾਂ ਇਸ ਤਰ੍ਹਾਂ ਕਰੋ-
  • ਸਭ ਤੋਂ ਪਹਿਲਾਂ ਵ੍ਹੱਟਸਐਪ ਖੋਲ੍ਹੋ ਤੇ ਜਿਨ੍ਹਾਂ ਨਾਲ ਗੱਲ ਕਰਨੀ ਹੈ ਉਨ੍ਹਾਂ ਦਾ ਚੈਟ ਖੋਲ੍ਹੋ।
  • ਚੈਟ ਖੋਲ੍ਹਣ ਤੋਂ ਬਾਅਦ ਵੀਡੀਓ ਕਾਲਿੰਗ ਦਾ ਬਟਨ ਦੱਬੋ।
  • ਇਸ ਤੋਂ ਬਾਅਦ ਇੰਤਜ਼ਾਰ ਕਰੋ ਕਿ ਤੁਹਾਡਾ ਵੀਡੀਓ ਕਾਲ ਨੂੰ ਚੁੱਕ ਲਿਆ ਜਾਵੇ।
  • ਇੱਕ ਵਾਰ ਕਾਲ ਹੋਣ 'ਤੇ ਤੁਸੀਂ ਇਕੱਠੇ ਦੋ ਲੋਕਾਂ ਨੂੰ ਜੋੜ ਸਕਦੇ ਹੋ।
  • ਇਸ ਲਈ ਤੁਹਾਨੂੰ ਐਡ ਕੌਂਟੈਕਟ 'ਤੇ ਕਲਿੱਕ ਕਰਨਾ ਹੋਵੇਗਾ।
  • ਨਾਂ ਨੂੰ ਸਰਚ ਕਰਕੇ ਉਸ ਵਿਅਕਤੀ ਨੂੰ ਵੀ ਜੋੜ ਸਕਦੇ ਹੋ।
  • ਤੀਜੇ ਤੇ ਚੌਥੇ ਵਿਅਕਤੀ ਨੂੰ ਜੋੜਨ ਵੀ ਇਹੋ ਕਰਨਾ ਹੋਵੇਗਾ। ਹਾਲਾਂਕਿ ਉਸ ਵਿਅਕਤੀ ਨੂੰ ਪਹਿਲਾਂ ਦੋ ਵਿਅਕਤੀਆਂ ਦੇ ਜੁੜੇ ਹੋਣ ਬਾਰੇ ਨੋਟੀਫਿਕੇਸ਼ਨ ਆ ਜਾਵੇਗਾ।