ਨਵੀਂ ਦਿੱਲੀ: ਅੱਜਕਲ੍ਹ ਕਈ ਵਾਈਰਸ ਤੁਹਾਡੇ ਫੋਨ ‘ਚ ਆ ਰਹੇ ਹਨ ਜੋ ਤੁਹਾਡਾ ਪਰਸਨਲ ਡੇਟਾ ਲੀਕ ਕਰ ਰਹੇ ਹਨ ਤੇ ਤੁਹਾਨੂੰ ਇਸ ਦਾ ਪਤਾ ਵੀ ਨਹੀਂ ਲੱਗਦਾ। ਇਸ ਦਾ ਕਾਰਨ ਤੁਹਾਡਾ ਐਪਸ ਡਾਉਨਲੋਡ ਕਰਨਾ ਹੈ। ਜੀ ਹਾਂ, ਅੱਜਕਲ੍ਹ ਜੇਕਰ ਅਸੀਂ ਕਿਸੇ ਵੀ ਐਪ ਨੂੰ ਆਪਣੇ ਫੋਨ ‘ਚ ਡਾਉਨਲੋਡ ਕਰਦੇ ਹਾਂ ਤਾਂ ਸਾਨੂੰ ਉਸ ਦੀ ਜਾਣਕਾਰੀ ਨਹੀਂ ਹੁੰਦੀ ਕਿ ਉਹ ਫੋਨ ‘ਚ ਕੀ ਕਰੇਗਾ ਤੇ ਸਾਡੇ ਡੇਟਾ ਨਾਲ ਕੀ ਹੋਵੇਗਾ।
ਅਜਿਹਾ ਹੀ ਕੁਝ ਇੱਕ ਵਾਈਰਸ ਵੀ ਕਰ ਰਿਹਾ ਹੈ ਜੋ ਕਿਸੇ ਐਪ ਨੂੰ ਇੰਸ਼ਟੌਲ ਕਰਨ ਤੋਂ ਬਾਅਦ ਤੁਹਾਡੇ ਫੋਨ ‘ਚ ਆ ਹਿਰਾ ਹੈ। ਫੇਰ ਤੁਹਾਡੀ ਨਿੱਜੀ ਜਾਣਕਾਰੀ ਲੀਕ ਕਰ ਰਿਹਾ ਹੈ। ਹੁਣ ਇੱਕ ਵਾਈਰਸ ਸਿਕਿਉਰਟੀ ਰਿਸਰਚਰਸ ਦੀ ਨਜ਼ਰ ‘ਚ ਆਇਆ ਹੈ ਜੋ ਟ੍ਰੈਂਡ ਮਾਈਕ੍ਰੋ ਹੈ।
ਵਾਈਰਸ ਵਾਲੇ ਇਨ੍ਹਾਂ ਐਪਸ ਦੇ ਨਾਂ ਕਰੇਂਸੀ ਕਨਵਰਟਰ ਤੇ ਬੈਟਰੀਸੇਵਰਮੋਬੀ ਹੈ ਜੋ ਕਿਸੇ ਵਿਅਕਤੀ ਦੇ ਫੋਨ ‘ਚ ਇੰਸਟੌਲ ਹੋਣ ਕਰਕੇ ਮੋਸ਼ਨ ਦੀ ਜਾਣਕਾਰੀ ਲੈ ਲੈਂਦਾ ਹੈ। ਜਦ ਮੋਸ਼ਨ ਸੈਂਸਰ ਜਾਣਕਾਰੀ ਨਹੀਂ ਹੁੰਦੀ ਤਾਂ ਸਿਕਿਉਰਟੀ ਰਿਸਰਚਰ ਇਸ ਨੂੰ ਲੱਭ ਲੈਂਦੇ ਹਨ। ਇਹ ਸਧਾਰਨ ਐਪ ਦੀ ਤਰ੍ਹਾਂ ਹੀ ਕੰਮ ਕਰਦੇ ਹਨ।
ਫੋਨ ‘ਚ ਮੋਸ਼ਨ ਨੂੰ ਡਿਟੇਕਟ ਕਰਨ ਤੋਂ ਬਾਅਦ ਫੋਨ ‘ਚ ਅਨੁਬਸੀ ਟ੍ਰੋਜਨ ਵਾਈਰਸ ਆ ਜਾਂਦਾ ਹੈ, ਜੋ ਖੁਦ ਨਹੀਂ ਆਉਂਦਾ ਸਗੋਂ ਯੂਜ਼ਰਸ ਨੂੰ ਕਿਹਾ ਜਾਂਦਾ ਹੈ ਕਿ ਇਹ ਦੋਨਾਂ ਐਪਸ ਦਾ ਅਪਡੇਟ ਵਰਜਨ ਹੈ। ਇਸ ਤੋਂ ਬਾਅਦ ਇਹ ਤੁਹਾਡੇ ਸੀਕ੍ਰੇਟ ਡੇਟਾ ਨੂੰ ਲੀਕ ਕਰਨ ਦਾ ਕੰਮ ਕਰਦਾ ਹੈ। ਇਹ ਵਾਈਰਸ ਤੁਹਾਡੇ ਫੋਨ ਦੀ ਅੋਡੀਓ ਵੀ ਰਿਕਾਰਡ ਕਰ ਸਕਦਾ ਹੈ।