ਨਵੀਂ ਦਿੱਲੀ: ਗਣਤੰਤਰ ਦਿਹਾੜੇ ‘ਤੇ ਕਈ ਦਿੱਗਜ ਈ-ਕਾਮਰਸ ਕੰਪਨੀਆਂ ਅਮੇਜ਼ਨ ਅਤੇ ਫਲਿੱਪਕਾਰਟ ਧਮਾਕੇਦਾਰ ਸੇਲ ਆਫਰ ਲੈ ਕੇ ਆਈਆਂ ਹਨ। ਸੇਲ ਸ਼ੁਰੂ ਹੋ ਚੁੱਕੀਆਂ ਹਨ। ਦੋਵੇਂ ਕੰਪਨੀਆਂ ਮੋਬਾਈਸ, ਲੈਪਟਾਪ, ਟੈਬਲੇਟ ਅਤੇ ਹੋਰ ਇਲੈਕਟ੍ਰੌਨਿਕ ਸਮਾਨ ‘ਤੇ ਭਾਰੀ ਛੋਟ ਦੇ ਰਹੀ ਹੈ। ਫਲਿੱਪਕਾਰਟ ਦੀ ਰਿਪਬਲਿਕ ਡੇ ਸੇਲ 19 ਜਨਵਰੀ ਰਾਤ 8 ਵਜੇ ਤੋਂ ਸ਼ੁਰੂ ਹੋ ਗਈ ਅਤੇ ਅਮੇਜ਼ਨ ‘ਤੇ ਗ੍ਰੇਟ ਇੰਡੀਆ ਸੇਲ 19 ਜਨਵਰੀ ਤੋਂ 12 ਵਜੇ ਪ੍ਰਾਈਮ ਕਸਟਮਰਸ ਲਈ ਸ਼ੁਰੂ ਹੋ ਚੁੱਕੀ ਹੈ।
ਡੀਲ ਨੂੰ ਸ਼ੁਰੂਆਤ ‘ਚ ਚੋਣਵੇਂ ਗਾਹਕਾਂ ਲਈ ਓਪਨ ਕੀਤਾ ਗਿਆ ਸੀ। ਅਜਿਹਾ ਕਰਨ ਦੇ ਪਿੱਛੇ ਕੰਪਨੀ ਦੀ ਕੋਸ਼ਿ ਇਹ ਸੀ ਕਿ ਸਲੇਕਟਡ ਕਸਟਮਰਸ ਨੂੰ ਬੇਸਟ ਆਫਰ ਦਾ ਫਾਇਦਾ ਪਹਿਲਾਂ ਮਿਲ ਸਕੇ।
ਫਲਿੱਪਕਾਰਟ ਦਾ ਸੇਲ 22 ਜਨਵਰੀ ਤਕ ਚੱਲੇਗੀ ਅਤੇ ਅਮੇਜ਼ਨ ਦੀ ਗ੍ਰੇਟ ਇੰਡੀਆ ਸੇਲ 23 ਜਨਵਰੀ ਤਕ ਰਹੇਗੀ। ਅਮੇਜ਼ਨ ਸੇਲ ’ਚ ਐਚਡੀਐਫਸੀ ਯੂਜ਼ਰਸ ਨੂੰ 10% ਅਤੇ ਫਲਿੱਪਕਾਰਟ ‘ਤੇ ਐਸਬੀਆਈ ਯੂਜ਼ਰਸ ਨੂੰ 10% ਵਾਧੂ ਡਿਸਕਾਉਂਟ ਮਿਲੇਗਾ।
ਅਮੇਜ਼ਨ ਗ੍ਰੇਟ ਇੰਡੀਆ ਸੇਲ ‘ਚ OnePlus 6T 37,999 ਰੁਪਏ ਦਾ ਮਿਲ ਰਿਹਾ ਹੈ। ਇਸ ਦਾ 6 ਜੀਬੀ ਰੈਮ ਦਮਦਾਰ ਪਰਫਾਰਮੈਂਸ ਲਈ ਜਾਣਿਆ ਜਾਂਦਾ ਹੈ। ਜਦਕਿ ਸੈਮਸੰਗ ਦਾ ਗੈਲਕਸੀ ਨੋਟ 8 ਐਮਜੋਨ ਸੇਲ ‘ਚ 39,990 ਰੁਪਏ ‘ਚ ਮਿਲ ਰਿਹਾ ਹੈ। ਅਮੇਜ਼ਨ ‘ਤੇ ਆਈਫ਼ੋਨ ਐਕਸ 74,999 ਰੁਪਏ ਦਾ ਮਿਲ ਰਿਹਾ ਹੈ।
ਫਲਿੱਪਕਾਰਟ ਡੀਲ ਦੀ ਗੱਲ ਕਰੀਏ ਤਾਂ ਇੱਥੇ ਰੈਡਮੀ ਨੋਟ 6 ਪ੍ਰੋ 12,999 ਰੁਪਏ, ਵੀਵੋ 13,990 ਰੁਪਏ, ਮੋਟੋਰੋਲਾ ਵਨ ਪਾਵਰ 13,990 ਰੁਪਏ ਅਤੇ ਨੋਕਿਆ 6.1 ਫੋਨ 14,999 ਰੁਪਏ ਦਾ ਮਿਲ ਰਿਹਾ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਇਲੈਕਟ੍ਰੌਨਿਕ ਸਮਾਨ 'ਤੇ ਵੀ ਛੋਟ ਮਿਲ ਰਹੀ ਹੈ।