ਨਵੀਂ ਦਿੱਲੀ: ਐਂਡ੍ਰਾਇਡ ਸਮਾਰਟਫੋਨ ਯੂਜ਼ਰਸ ਲਈ ਇੱਕ ਖਾਸ ਚੇਤਾਵਨੀ ਹੈ ਜਿੱਥੇ ਸਰਚ ਜਾਇੰਟ ਗੂਗਲ ਨੇ ਹਾਲ ਹੀ ‘ਚ 200 ਪਲੱਸ ਖ਼ਤਰਨਾਕ ਐਪਸ ਨੂੰ ਗੂਗਲ ਪਲੇਅ ਸਟੋਰ ਤੋਂ ਹਮੇਸ਼ਾ ਲਈ ਡਿਲੀਟ ਕਰ ਦਿੱਤਾ ਹੈ। ਚੈੱਕ ਪੁਆਇੰਟ ਰਿਸਰਚ ਮੁਤਾਬਕ ਇਨ੍ਹਾਂ ਐਪਸ ‘ਚ Rogue Adware ਸੀ ਜਿਸ ਨੂੰ SIMBADਕਿਹਾ ਜਾਂਦਾ ਹੈ। ਇਸ ਨੂੰ ਕਰੋੜਾਂ ਵਾਰ ਡਾਉਨਲੋਡ ਵੀ ਕੀਤਾ ਜਾ ਚੁੱਕਿਆ ਹੈ।
ਰਿਪੋਰਟਾਂ ਮੁਤਾਬਕ ਇਨ੍ਹਾਂ ਐਪਸ ‘ਚ ਵਾਇਰਸ ਸੀ ਜੋ ਤੁਹਾਡੇ ਫੋਨਾਂ ਲਈ ਖ਼ਤਰਨਾਕ ਸੀ। ਗੂਗਲ ਪਲੇਅ ਸਟੋਰ ਨੇ ਤਾਂ ਇਨ੍ਹਾਂ ਐਪਸ ਨੂੰ ਹਟਾ ਦਿੱਤਾ ਹੈ। ਹੁਣ ਤੁਹਾਡੀ ਵਾਰੀ ਹੈ ਇਨ੍ਹਾਂ ਨੂੰ ਫੋਨ ਵਿੱਚੋਂ ਬਾਹਰ ਕਰਨ ਦੀ। ਕਿਹੜੀਆਂ ਨੇ ਇਹ ਐਪਸ ਵੇਖੋ ਪੂਰੀ ਲਿਸਟ।
Snow Heavy Excavator Simulator, Hoverboard Racing, ਰਿਅਰ ਟ੍ਰੈਕਟਰ ਫਾਰਮਿੰਗ, ਐਂਬੂਲੈਂਸ ਰੈਸਕਿਊ ਡ੍ਰਾਈਵਿੰਗ, ਹੈਵੀ ਮਾਉਂਟੇਨ ਬਸ 2018, ਫਾਇਰ ਟ੍ਰੱਕ ਐਮਰਜੈਂਸੀ ਡ੍ਰਾਈਵਰ, ਫਾਰਮਿੰਗ ਟ੍ਰੈਕਟਰ ਰਿਅਰ ਹਾਰਵੈਸਟ, ਕਾਰ ਪਾਰਕਿੰਗ ਚੈਲੇਂਜ, ਸਪੀਡ ਬੋਟ, ਵਾਟਰ ਸਰਫਿੰਗ ਕਾਰ ਸਟੰਟ, ਆਫਰੋਡ ਵੁੱਡ ਟ੍ਰਾਂਸਪੋਰਟ ਟ੍ਰੱਕ ਡ੍ਰਾਈਵਰ, ਵਾਲਿਊਮ ਬੂਸਟਰ, ਹਮਰ ਟੈਕਸੀ, ਪੋਲਿਸ ਚੈੱਸ, ਪੋਲਿਸ ਪਲੇਨ, ਗਾਰਬੇਜ ਟ੍ਰੱਕ, ਟੈਂਕਸ ਅਟੈਕ, ਜੇਪੈਕ ਵਾਟਰ, ਪ੍ਰੋਡੋ ਪਾਰਕਿੰਗ, ਪਾਇਰੇਟ ਸ਼ਿਪ, ਫਲਾਂਇੰਗ ਟੈਕਸੀ, ਮਾਸਟਰ ਟ੍ਰੱਕ ਡੇਮੋਲਿਸ਼ਨ, ਆਫਰੋਡ ਗੋਲਡ ਟ੍ਰਾਂਸਪੋਰਟਰ ਡ੍ਰਾਈਵਰ।
ਨੋਟ: ਇਸ ਤਰ੍ਹਾਂ ਦੀਆਂ ਕੁੱਲ 206 ਐਪਸ ਹਨ ਜਿਨ੍ਹਾਂ ਨੂੰ ਫੋਨ ‘ਚ ਇੰਸਟੌਲ ਨਹੀਂ ਕਰਨਾ। ਕਦੇ ਵੀ ਕੋਈ ਐਪ ਡਾਉਨਲੋਡ ਕਰਨਾ ਹੈ ਤਾਂ ਪਹਿਲਾਂ ਉਸ ਦਾ ਸਟੋਰੇਜ ਵੇਖੋ ਜੇਕਰ ਗੇਮ ਜੀਬੀ ‘ਚ ਹੈ ਤਾਂ ਹੀ ਉਹ ਆਫੀਸ਼ੀਅਲ ਹੈ।