ਬੀਜਿੰਗ: ਸ਼ੰਘਾਈ ਨੇ ਦਾਅਵਾ ਕੀਤਾ ਹੈ ਕਿ ਉਹ 5G ਕਵਰੇਜ ਤੇ ਬਰਾਡਬੈਂਡ ਕੁਨੈਕਟੀਵਿਟੀ ਤੇ ਨੈਟਵਕਰ ਵਾਲਾ ਵਿਸ਼ਵ ਦਾ ਪਹਿਲਾ ਜ਼ਿਲ੍ਹਾ ਬਣ ਗਿਆ ਹੈ। ਦਰਅਸਲ, ਨੈਕਸਟ ਜਨਰੇਸ਼ਨ ਮੋਬਾਈਲ ਨੈਟਵਰਕ ਦੇ ਮਾਮਲੇ ਵਿੱਚ ਚੀਨ ਅਮਰੀਕਾ ਤੇ ਹੋਰ ਦੇਸ਼ਾਂ ਨੂੰ ਪਛਾੜਨ ਦੀ ਕੋਸ਼ਿਸ਼ ਵਿੱਚ ਲੱਗਾ ਹੈ। 5G ਸੈਲੂਲਰ ਮੋਬਾਈਲ ਤਕਨੀਕ ਦੀ ਅਗਲੀ ਪੀੜ੍ਹੀ ਹੈ ਜੋ ਮੌਜੂਦਾ 4G ਨੈਟਵਰਕ ਦੀ ਤੁਲਨਾ ਵਿੱਚ 10 ਤੋਂ 100 ਗੁਣਾ ਤੇਜ਼ ਸਪੀਡ ਦਿੰਦਾ ਹੈ।
ਚਾਈਨਾ ਡੇਅਲੀ ਮੁਤਾਬਕ ਸ਼ੰਘਾਈ ਵਿੱਚ 5G ਕਵਰੇਜ ਤੇ ਬਰਾਡਬੈਂਡ ਗੀਗਾਬਿਟ ਨੈਟਵਰਕ ਤਿਆਰ ਹੋ ਚੁੱਕਿਆ ਹੈ। 5G ਦਾ ਸਫ਼ਲ ਟ੍ਰਾਇਲ ਹੋ ਚੁੱਕਾ ਹੈ ਤੇ ਸ਼ਨੀਵਾਰ ਨੂੰ ਅਧਿਕਾਰਿਤ ਤੌਰ 'ਤੇ ਇਸ ਸਰਵਿਸ ਨੂੰ ਸ਼ੰਘਾਈ ਦੇ ਹਾਂਗ ਕਾਊਂ ਵਿੱਚ ਸ਼ੁਰੂ ਕਰ ਦਿੱਤਾ ਗਿਆ। ਤਿੰਨ ਮਹੀਨੇ ਪਹਿਲਾਂ ਹੀ ਇੱਥੇ 5G ਬੇਸ ਸਟੇਸ਼ਨ ਬਣਾਇਆ ਜਾ ਚੁੱਕਾ ਹੈ। ਲਾਂਚਿੰਗ ਮੌਕੇ 'ਤੇ ਸ਼ੰਘਾਈ ਦੇ ਵਾਈਸ ਮੇਅਰ ਵੂ ਕਿੰਗ ਨੇ ਦੁਨੀਆ ਦੇ ਪਹਿਲੇ 5G ਫੋਨ ਹੁਆਵੇ ਮੇਟ ਐਕਸ ਨਾਲ ਵੀਡੀਓ ਕਾਲ ਵੀ ਕੀਤੀ।
100 ਅਰਬ ਡਾਲਰ ਦੇ ਮਾਲੀਏ ਵਾਲੀ ਚੀਨੀ ਕੰਪਨੀ ਹੁਆਵੇ ਨੂੰ ਅਮਰੀਕਾ ਸਮੇਤ ਕਈ ਦੇਸ਼ਾਂ ਵਿੱਚ 5G ਟ੍ਰਾਇਲ ਸਬੰਧੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਮਰੀਕਾ ਦਾ ਕਹਿਣਾ ਹੈ ਕਿ ਚੀਨ ਜਾਸੂਸੀ ਲਈ ਹੁਆਵੇ ਦੇ ਨੈਟਵਰਕ ਦਾ ਇਸਤੇਮਾਲ ਕਰ ਰਿਹਾ ਹੈ। ਹੁਆਵੇ ਦੇ ਉਪਕਰਨ ਸੁਰੱਖਿਅਤ ਨਹੀਂ ਹਨ। ਅਮਰੀਕਾ ਨੇ ਸਹਿਯੋਗੀ ਦੇਸ਼ਾਂ 'ਤੇ ਵੀ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਕਿ 5G ਮੋਬਾਈਲ ਨੈਟਵਰਕ ਦੇ ਵਿਸਤਾਰ ਵਿੱਚ ਹਿੱਸਾ ਲੈਣੋਂ ਹੁਆਵੇ ਨੂੰ ਰੋਕਿਆ ਜਾਏ। ਹਾਲਾਂਕਿ ਚੀਨ ਵਿੱਚ ਕਈ ਥਾਈਂ ਤੇ ਤਿੱਬਤ ਵਿੱਚ ਵੀ 5G ਸਟੇਸ਼ਨ ਬਣਾਏ ਗਏ ਹਨ।