ਨਵੀਂ ਦਿੱਲੀ: ਸਾਲ 2018 ਵਿੱਚ ਐਪਲ ਤਿੰਨ ਆਈਫੋਨ ਦੇ ਵੇਰੀਐਂਟ ਲਾਂਚ ਕਰੇਗਾ। ਇਨ੍ਹਾਂ ’ਚੋਂ ਇੱਕ ਮਾਡਲ LCD ਡਿਸਪਲੇਅ ਨਾਲ ਆਏਗਾ। ਖ਼ਬਰ ਹੈ ਕਿ ਤਿੰਨਾਂ ਆਈਫੋਨਜ਼ ਵਿੱਚ OLED ਪੈਨਲਸ ਦਿੱਤੇ ਜਾਣਗੇ। ਐਪਲ ਦਾ ਮੰਨਣਾ ਹੈ ਕਿ ਵਿਕਰੀ ਲਈ LCD ਮਾਡਲਾਂ ਦੀ ਮੰਗ ਵਧੇਗੀ।
ਐਪਲ ਦੋ OLED ਪੈਨਲਾਂ ’ਤੇ ਕੰਮ ਕਰ ਰਿਹਾ ਹੈ ਜਿਨ੍ਹਾਂ ਵਿੱਚੋਂ ਇੱਕ ਸੈਮਸੰਗ ਦਾ ਹੈ ਤੇ ਦੂਜਾ LCD ਪੈਨਲ ਆਈਫੋਨ 9 ਤੇ ਆਈਫੋਨ 8 ਪਲੱਸ ਵਿੱਚ ਪਾਇਆ ਜਾਣ ਵਾਲਾ ਪੈਨਲ ਹੈ। ਇਸ ਵਿੱਚ LCD ਵਰਜਨ ਦੀ ਕੀਮਤ OLED ਮਾਡਲਾਂ ਦੇ ਮੁਕਾਬਲੇ ਘੱਟ ਹੋਏਗੀ ਤੇ ਕੰਪਨੀ ਨੂੰ ਇਸ ਦੀ ਵਿਕਰੀ ਵਿੱਚ ਵੀ ਫਾਇਦਾ ਹੋਏਗਾ।
ਸਾਬਕਾ ਕੇਜੀਆਈ ਐਨਾਲਿਸਟ ਮਿੰਗ ਚੀ ਦਾ ਮੰਨਣਾ ਹੈ ਕਿ ਐਪਲ ਇਸ ਸਾਲ ਜੋ ਤਿੰਨ ਆਈਫੋਨ ਮਾਡਲ ਲਾਂਚ ਕਰੇਗਾ ਉਹ ਆਈਫੋਨ X ਵਾਂਗ ਹੀ ਹੋਣਗੇ। ਇੱਕ ਮਾਡਲ ਆਈਫੋਨ X ਦਾ ਅਗਲਾ ਵਰਜਨ ਹੋਏਗਾ ਤੇ ਦੂਜਾ ਵੱਡੀ ਸਕਰੀਨ ਨਾਲ ਆਏਗਾ ਜਿਸ ਨੂੰ ਆਈਫੋਨ X ਪਲੱਸ ਦੇ ਨਾਂ ਨਾਲ ਜਾਣਿਆ ਜਾਏਗਾ।
ਆਈਫੋਨ ਵਿੱਚ ਇੱਕ ਹੋਰ ਮਾਡਲ ਦਿੱਤਾ ਜਾਏਗਾ ਜੋ 6.1 ਇੰਚ ਦੀ LCD ਡਿਸਪਲੇਅ ਨਾਲ ਆਏਗਾ। ਮਿੰਗ ਚੀ ਮੁਤਾਬਕ ਇਸ ਦੀ ਕੀਮਤ 41 ਹਜ਼ਾਰ ਰੁਪਏ ਹੋਏਗੀ। ਆਈਫੋਨ ਨੂੰ ਪਿਛਲੇ ਸਾਲ 68,401 ਰੁਪਏ ਦੀ ਕਾਮਤ ’ਤੇ ਲਾਂਚ ਕੀਤਾ ਸੀ ਤੇ ਕਈ ਲੋਕ ਇਸ ਨੂੰ ਮਹਿੰਗਾ ਹੋਣ ਕਾਰਨ ਨਹੀਂ ਖਰੀਦ ਰਹੇ ਸੀ।
ਐਪਲ ਨੇ OLED ਪੈਨਲਾਂ ਦਾ ਇਸਤੇਮਾਲ ਇਸ ਲਈ ਕਰਨਾ ਸ਼ੁਰੂ ਕੀਤਾ ਹੈ ਕਿਉਂਕਿ ਸੈਮਸੰਗ ਦੇ ਇਲਾਵਾ ਲੋਕਾਂ ਕੋਲ ਇਸ ਪੈਨਲ ਨੂੰ ਇਸਤੇਮਾਲ ਕਰਨ ਲਈ ਹੋਰ ਕੋਈ ਵਿਕਲਪ ਨਹੀਂ ਸੀ। ਸੈਮਸੰਗ ਦੀ ਬਰਾਬਰੀ ਕਰਨ ਲਈ LG ਨੇ ਇਸ ਸਾਲ OLED ਪੈਨਲ ਦਾ ਨਿਰਮਾਣ ਕੀਤਾ ਸੀ ਪਰ ਪੈਲਨ ਦੀ ਕੁਆਲਿਟੀ ਸੈਮਸੰਗ ਦੇ ਮੁਕਾਬਲੇ ਖ਼ਰਾਬ ਨਿਕਲੀ ਸੀ।