ਨਵੀਂ ਦਿੱਲੀ : 7 ਅਕਤੂਬਰ ਨੂੰ ਭਾਰਤ ਵਿੱਚ ਲਾਂਚ ਹੋਣ ਜਾ ਰਿਹਾ ਆਈਫ਼ੋਨ 7 ਅਤੇ ਆਈਫ਼ੋਨ 7 ਪਲਸ ਦੀ ਆਨਲਾਈਨ ਵਿੱਕਰੀ ਦੇ ਲਈ ਐਪਲ ਨੇ ਫਲਿਪਕਾਰਟ ਨਾਲ ਹੱਥ ਮਿਲਾ ਲਿਆ ਹੈ। ਇਸ ਨਵੀਂ ਸਾਂਝਦਾਰੀ ਤੋਂ ਬਾਅਦ ਹੁਣ ਫਲਿਪਕਾਰਟ ਆਈਫ਼ੋਨ ਨੂੰ ਸਿੱਧਾ ਐਪਲ ਤੋਂ ਖ਼ਰੀਦੇਗੀ, ਜਦਕਿ ਪਹਿਲਾਂ ਈ-ਕਾਮਰਸ ਵੈੱਬਸਾਈਟ ਫਲਿਪਕਾਰਟ ਨੂੰ ਐਪਲ ਕੰਪਨੀ ਦੀ ਕਿਸੀ ਪਾਰਟਨਰ ਫ਼ਰਮ ਨਾਲ ਡੀਲ ਕਰਨੀ ਪੈਂਦੀ ਸੀ। ਉੱਥੇ ਹੀ ਦੂਜੇ ਈ-ਕਾਮਰਸ ਪਲੇਟਫ਼ਾਰਮ ਜਿਵੇਂ ਕੀ ਸਨੈਪ ਡੀਲ, ਅਮੇਜਨ ਇੰਡੀਆ, ਪੇਟੀਐੱਮ ਨੂੰ ਆਈਫ਼ੋਨ ਭਾਰਤੀ ਪਾਰਟਨਰ ਤੋਂ ਹੀ ਖ਼ਰੀਦਣੇ ਪੈਣਗੇ। ਭਾਰਤੀ ਪਾਰਟਨਰ ਤੋਂ ਫ਼ੋਨ ਖ਼ਰੀਦਣ 'ਤੇ ਵੀ ਇਨ੍ਹਾਂ ਨੂੰ ਵਰੰਟੀ ਦੀ ਸੁਵਿਧਾ ਮਿਲੇਗੀ।
ਭਾਰਤ ਵਿੱਚ ਐਪਲ ਦੇ 32 ਜੀਬੀ ਵੈਰਿਏਂਟ ਦੇ ਆਈਫ਼ੋਨ 7 ਦੀ ਕੀਮਤ 60,000 ਰੁਪਏ ਅਤੇ ਆਈਫ਼ੋਨ 7 ਪਲਸ 72,000 ਰੁਪਏ ਤੋਂ ਸ਼ੁਰੂ ਹੋਵੇਗੀ। 128 ਜੀਬੀ ਦੇ ਨਾਲ ਆਈਫ਼ੋਨ 7 70,000,ਆਈਫ਼ੋਨ 7 ਪਲਸ 82,000 ਰੁਪਏ ਵਿੱਚ ਮਿਲੇਗਾ। 256 ਜੀਬੀ ਵੈਰਿਏਂਟ ਵਿੱਚ ਫ਼ੋਨ 92,000 ਰੁਪਏ ਵਿੱਚ ਮਿਲੇਗਾ।
ਐਪਲ 7 ਸੀਰੀਜ਼ ਇੱਕ ਨਵੇਂ ਡਿਜ਼ਾਈਨ ਦੇ ਨਾਲ ਮਾਰਕੀਟ ਵਿੱਚ ਆ ਰਹੀ ਹੈ। ਇਸ ਸੀਰੀਜ਼ ਦੇ ਦੋਹਾਂ ਫੋਨਾਂ ਵਿੱਚ ਦਿੱਤੇ ਗਏ ਨਵੇਂ ਹੋਮ ਬਟਨ ਫੋਰਸ-ਸੈਂਸਟਿਵ ਟੈਕਨਾਲੋਜੀ ਨਾਲ ਲੈਸ ਹਨ। ਆਈਫ਼ੋਨ 7 ਅਤੇ ਆਈਫ਼ੋਨ 7 ਪਲਸ 'ਤੇ ਪਾਣੀ ਅਤੇ ਮਿੱਟੀ ਦਾ ਕੋਈ ਅਸਰ ਨਹੀਂ ਪਏਗਾ।