ਨਵੀਂ ਦਿੱਲੀ: ਉੱਡਦੇ ਜਹਾਜ਼ ਵਿੱਚ ਸੈਮਸੰਗ ਗਲੈਕਸੀ ਨੋਟ-7 ਫਟ ਗਿਆ। ਸੈਮਸੰਗ ਗਲੈਕਸੀ ਨੋਟ-7 ਦੀ ਬੈਟਰੀ ਫਟਣ ਦੀ ਪਹਿਲਾਂ ਹੀ ਚਰਚਾ ਹੈ। ਕੰਪਨੀ ਨੇ ਡਵਾਈਸ ਵਾਪਸ ਮੰਗਵਾ ਲਈਆਂ ਹਨ।
ਅੱਜ ਸਿੰਗਾਪੁਰ ਤੋਂ ਚੇਨਈ ਆਉਣ ਵਾਲੀ ਇੰਡੀਗੋ ਏਅਰਲਾਈਨਜ਼ ਦੀ ਇੱਕ ਉਡਾਣ ਵਿੱਚ ਲੈਂਡਿਗ ਦੌਰਾਨ ਸੈਮਸੰਗ ਗਲੈਕਸੀ ਨੋਟ-7 ਨੂੰ ਅੱਗ ਲੱਗ ਗਈ। ਇਸ ਤੋਂ ਬਾਅਦ ਕੈਬਿਨ ਕਰੂ ਨੇ ਅੱਗ ਬੁਝਾਈ।
ਇਸ ਹਾਦਸੇ ਮਗਰੋਂ ਡੀਜੀਸੀਏ ਨੇ ਸਾਰੀਆਂ ਏਅਰਲਾਈਨਜ਼ ਨੂੰ ਐਡਵਾਈਜ਼ਰੀ ਜਾਰੀ ਕਰ ਦਿੱਤੀ ਹੈ ਕਿ ਸੈਮਸੰਗ ਫੋਨ ਵਾਲੇ ਯਾਤਰੀਆਂ ਪ੍ਰਤੀ ਚੌਕਸ ਰਿਹਾ ਜਾਵੇ। ਇਸ ਦੇ ਨਾਲ ਹੀ ਸੈਮਸੰਗ ਕੰਪਨੀ ਨੂੰ ਸੰਮਨ ਕੀਤਾ ਗਿਆ ਹੈ।