ਬੀਜਿੰਗ: ਜਿੰਦਗੀ ਦੀਆਂ ਜ਼ਰੂਰਤਾਂ ਤੇ ਖੁਹਾਇਸ਼ਾਂ ਨਾਲ ਆਦਮੀ ਰੋਜ਼ ਉਲਝਦਾ ਹੈ। ਇਸ ਸਫ਼ਰ ਵਿੱਚ ਇੱਕ ਮੋੜ 'ਤੇ ਪਹੁੰਚ ਜਾਂਦਾ ਹੈ, ਜਦੋਂ ਉਸ ਨੂੰ ਆਪਣੀ ਜ਼ਿੰਦਗੀ ਕੁੱਤੇ ਤੋਂ ਵੀ ਮਾੜੀ ਲੱਗਦੀ ਹੈ। ਅੱਜ ਅਸੀਂ ਤੁਹਾਨੂੰ ਅਜਿਹੇ ਕੁੱਤੇ ਦੀ ਕਹਾਣੀ ਸੁਣਾਵਾਂਗੇ, ਜਿਸ ਨੂੰ ਸੁਣ ਕੇ ਤੁਸੀਂ ਵੀ ਕਹੋਗੇ ਕੀ ਕੁੱਤੇ ਦੀ ਕਿਸਮਤ ਕਿੰਨੀ ਚੰਗੀ ਹੈ।
ਤੁਸੀਂ ਹਰ ਨਵੇਂ ਆਈਫੋਨ ਦੇ ਲਾਂਚ 'ਤੇ ਇਸ ਫੋਨ ਨੂੰ ਲਾਲਚ ਦੀਆਂ ਨਜ਼ਰਾਂ ਨਾਲ ਵੇਖਦੇ ਹੋਏ ਇਸ ਨੂੰ ਖਰੀਦਣ ਦੇ ਸੁਫਨੇ ਲੈਂਦੇ ਹੋ ਪਰ ਮਹਿੰਗਾਈ ਕਾਰਨ ਸਾਰੀਆਂ ਹਸਰਤਾਂ ਅਧੂਰੀਆਂ ਰਹਿ ਜਾਂਦੀਆਂ ਹਨ। ਦਰਅਸਲ ਚੀਨ ਵਿੱਚ ਇੱਕ ਮਾਲਕ ਨੇ ਆਪਣੇ ਕੁੱਤੇ ਨੂੰ ਇੱਕ, ਦੋ ਜਾਂ ਤਿੰਨ ਨਹੀਂ ਸਗੋਂ ਅੱਠ ਆਈਫੋਨ ਗਿਫਟ ਕੀਤੇ ਹਨ।
ਖਬਰਾਂ ਮੁਤਾਬਕ, ਚੀਨ ਦੇ ਸਭ ਤੋਂ ਅਮੀਰ ਆਦਮੀ, ਵਾਂਗ ਜਿਨਲੀਨ ਦੇ ਮੁੰਡੇ ਵਾਂਗ ਸਿਕਾਂਗ ਨੇ ਆਪਣੇ ਕੁੱਤੇ ਲਈ ਅੱਠ ਆਈਫੋਨ-7 ਖਰੀਦੇ ਹਨ। ਵਾਂਗ ਨੇ ਆਈਫੋਨ-7 ਨਾਲ ਆਪਣੇ ਕੁੱਤੇ ਕੋਕੋ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ। ਦੱਸਣਯੋਗ ਹੈ ਕਿ ਵਾਂਗ ਪਿਛਲੇ ਸਾਲ ਹੀ ਆਪਣੇ ਇਸ ਪਿਆਰੇ ਕੁੱਤੇ ਨੂੰ ਐਪਲ ਦੀਆਂ ਦੋ ਘੜੀਆਂ ਗਿਫਟ ਕਰ ਚੁੱਕਿਆ ਹੈ ਜਿਨ੍ਹਾਂ ਦੀ ਕੀਮਤ ਕਰੀਬ 20,454 ਡਾਲਰ ਸੀ।
ਲੋਕ ਇਸ ਫੋਟੋ 'ਤੇ ਵੱਖ-ਵੱਖ ਤਰ੍ਹਾਂ ਦੀਆਂ ਪ੍ਰਤੀਕ੍ਰਿਆਵਾਂ ਦੇ ਰਹੇ ਹਨ। ਕੋਈ ਆਪਣੀ ਕਿਸਮਤ 'ਤੇ ਦੁਖੀ ਹੈ ਤੇ ਕੋਈ ਕੁੱਤੇ ਦੇ ਮੁਕੱਦਰ 'ਤੇ ਖੁਸ਼ ਹੋ ਰਿਹਾ ਹੈ।