ਨਵੀਂ ਦਿੱਲੀ: ਐਪਲ ਤੇ ਗੂਗਲ ਆਪਣੇ ਐਪ ਸਟੋਰ ‘ਤੇ ਅਜਿਹੀਆਂ ਐਪਸ ਵਿਕ ਰਹੀਆਂ ਹਨ ਜਿਨ੍ਹਾਂ ਨਾਲ ਕਿਸੇ ਦੇ ਵੀ ਫੋਨ ਦੀ ਜਾਸੂਸੀ ਕੀਤੀ ਜਾ ਸਕਦੀ ਹੈ। ਬੱਚਿਆਂ ਦੇ ਮੈਸੇਜਸ ‘ਤੇ ਨਿਗ੍ਹਾ ਰੱਖੀ ਜਾ ਸਕਦੀ ਹੈ ਤੇ ਕਰਮਚਾਰੀਆਂ ਨੂੰ ਟ੍ਰੈਕ ਕੀਤਾ ਜਾ ਸਕਦਾ ਹੈ। ਇਨ੍ਹਾਂ ਐਪਸ ਨਾਲ ਆਪਣੇ ਪਾਟਨਰ ਦੀ ਜਾਸੂਸੀ ਵੀ ਕੀਤੀ ਜਾ ਸਕਦੀ ਹੈ।

ਅਜਿਹਾ ਹੀ ਇੱਕ ਐਪ ਹੈ ‘ਐਮਸਪਾਈ’। ਇਸ ਦੇ ਇੱਕ ਸਾਲ ਦੇ ਇਸਤੇਮਾਲ ਲਈ 149.99 ਪਾਉਂਡ ਯਾਨੀ ਕਰੀਬ 13,500 ਰੁਪਏ ਖਰਚ ਕਰਨੇ ਪੈਣਗੇ। ਇਹ ਸਮਾਰਟਫੋਨ ਦੇ ਲਈ ਇੱਕ ਮੁੱਖ ਪੇਰੈਂਟਲ ਕੰਟਰੋਲ ਐਪ ਹੈ। ਯਾਨੀ ਇਸ ਨਾਲ ਬੱਚਿਆਂ ‘ਤੇ ਵੀ ਨਜ਼ਰ ਰੱਖੀ ਜਾ ਸਕਦੀ ਹੈ।

ਐਪ ਦੀਆਂ ਸ਼ਰਤਾਂ ਮੁਤਾਬਕ ਜੇਕਰ ਕੋਈ ਦੂਜੇ ਦੇ ਸਮਾਰਟਫੋਨ ‘ਤੇ ਜਾਸੂਸੀ ਕਰਨਾ ਚਾਹੁੰਦਾ ਹੈ ਤਾਂ ਉਸ ਫੋਨ ‘ਤੇ ਵਿਅਕਤੀ ਦਾ ਅਧਿਕਾਰ ਹੋਣਾ ਚਾਹੀਦਾ ਹੈ। ਜੇਕਰ ਅਜਿਹਾ ਕਿਸੇ ਹੋਰ ਦੇ ਫੋਨ ‘ਤੇ ਕਰਨਾ ਹੈ ਤਾਂ ਪਹਿਲਾਂ ਮਨਜ਼ੂਰੀ ਲੈਣੀ ਪਵੇਗੀ। ਇਸ ਐਪ ਦਾ ਮੁੱਖ ਫੀਚਰ ਹੈ ਕਿ ਇਸ ਦਾ ਆਈਕਨ ਕਿਸੇ ਨੂੰ ਦਿਖਾਈ ਨਹੀਂ ਦਿੰਦਾ।