ਐਪਲ ’ਤੇ ਫਿਰ ਲੱਗਾ ਪੁਰਾਣੇ ਆਈਫੋਨ ਮੱਠੇ ਕਰਨ ਦਾ ਇਲਜ਼ਾਮ
ਏਬੀਪੀ ਸਾਂਝਾ | 04 Nov 2018 03:15 PM (IST)
ਚੰਡੀਗੜ੍ਹ: ਐਪਲ ’ਤੇ ਪਿਛਲੇ ਸਾਲ ਲਾਂਚ ਹੋਏ iPhone 8, 8 Plus ਤੇ X ਨੂੰ ਮੱਠਾ ਕਰਨ ਦੇ ਇਲਜ਼ਾਮ ਲੱਗੇ ਸੀ ਤੇ ਇਸ ਗੱਲ ਨੂੰ ਐਪਲ ਨੇ ਵੀ ਮੰਨਿਆ ਹੈ। ਦਰਅਸਲ ਐਪਲ ਨੇ ਇਸੇ ਹਫ਼ਤੇ ਆਪਣਾ ਨਵਾਂ ਸਾਫਟਵੇਅਰ ਅਪਡੇਟ iOS 12.1 ਰਿਲੀਜ਼ ਕੀਤਾ ਹੈ ਜਿਸ ਦੀ ਵਜ੍ਹਾ ਕਰਕੇ iPhone 8, 8 Plus ਤੇ X ‘ਪਰਫਾਰਮੈਂਸ ਮੈਨੇਜਮੈਂਟ’ ਦੀ ਫੀਚਰ ਆ ਗਈ ਹੈ। ਇਹ ਐਪਲ ਦੀ ਵਿਵਾਦਤ ਫੀਚਰ ਰਹੀ ਹੈ ਕਿਉਂਕਿ ਪਿਛਲੇ ਸਾਲ ਇਸੇ ਫੀਚਰ ਦੀ ਵਜ੍ਹਾ ਕਰਕੇ ਐਪਲ ’ਤੇ ਪੁਰਾਣੇ ਆਈਫੋਨ ਮਾਡਲਾਂ ਨੂੰ ਮੱਠਾ ਕਰਨ ਦਾ ਇਲਜ਼ਾਮ ਲੱਗਾ ਸੀ। ਪਿਛਲੇ ਸਾਲ ਐਪਲ ਨੇ IOS 11 ਵਿੱਚ ਪਰਫਾਰਮੈਂਸ ਮੈਨੇਜਮੈਂਟ ਦੀ ਫੀਚਰ iphone SE, 6, 6 Plus, 6S, 7 ls 7 Plus ਵਿੱਚ ਜੋੜਿਆ ਸੀ ਜਿਸ ਦੀ ਵਜ੍ਹਾ ਨਾਲ ਇਨ੍ਹਾਂ ਮਾਡਲਾਂ ਦੀ ਬੈਟਰੀ ਲਾਈਫ ਘਟ ਗਈ ਸੀ ਤੇ ਫੋਨ ਦੀ ਪਰਫਾਰਮੈਂਸ ’ਤੇ ਵੀ ਮਾੜਾ ਅਸਰ ਪਿਆ ਸੀ। ਹੁਣ ਐਪਲ ਨੇ ਵੀਰਵਾਰ ਨੂੰ ਆਪਣੇ ‘ਸਪੋਰਟ ਪੇਜ’ ਨੂੰ ਅਪਡੇਟ ਕੀਤਾ ਹੈ। ਕੰਪਨੀ ਨੇ ਦੱਸਿਆ ਹੈ ਕਿ ਇਹੀ ਫੀਚਰ IOS 12.1 ਦੇ ਨਾਲ ਹੁਣ iPhone 8, 8 Plus ਤੇ X ਵਿੱਚ ਵੀ ਜੋੜਿਆ ਗਿਆ ਹੈ। ਹਾਲਾਂਕਿ ਐਪਲ ਨੇ ਇਹ ਵੀ ਕਿਹਾ ਹੈ ਕਿ ਇਨ੍ਹਾਂ ਫੋਨਾਂ ਦੇ ਮਾਡਲ ਨਵੇਂ ਹਨ, ਇਸ ਲਈ ਇਸ ਫੀਚਰ ਦਾ ਇਨ੍ਹਾਂ ਮਾਡਲਾਂ ’ਤੇ ਜ਼ਿਆਦਾ ਅਸਰ ਨਹੀਂ ਹੋਏਗਾ। ਫੀਚਰ ਕਿਉਂ ਜੋੜਦੀ ਹੈ ਕੰਪਨੀ ਪਿਛਲੇ ਸਾਲ ਵੀ ਐਪਲ ’ਤੇ ਆਈਫੋਨ ਨੂੰ ਸਲੋਅ ਕਰਨ ਦੇ ਇਲਜ਼ਾਮ ਲੱਗੇ ਸਨ ਜਿਸਦੇ ਬਾਅਦ ਕੰਪਨੀ ਨੇ ਮੁਆਫੀ ਵੀ ਮੰਗੀ ਸੀ। ਇਸ ਪਿੱਛੇ ਕੰਪਨੀ ਨੇ ਤਰਕ ਦਿੱਤਾ ਸੀ ਕਿ ਅਜਿਹਾ ਕਰਨ ਨਾਲ ਪੁਰਾਣੇ ਮਾਡਲਾਂ ਦੀ ਲਾਈਫ ਹੋਰ ਵਧ ਜਾਏਗੀ। ਦਰਅਸਲ, ਐਪਲ ਦੀ ‘ਪਰਫਾਰਮੈਂਸ ਫੀਚਰ’ ਸਿਸਟਮ ਦੇ ਕੁਝ ਕੰਪੋਨੈਂਟ ਜਿਵੇਂ CPU ਤੇ GPU ਦੇ ਕੰਮ ਨੂੰ ਮੱਠਾ ਕਰ ਦਿੰਦੀ ਹੈ, ਜਿਸਦੀ ਵਜ੍ਹਾ ਕਰਕੇ ਬੈਟਰੀ ਦੀ ਸਮਰਥਾ ਵੀ ਘਟ ਜਾਂਦੀ ਹੈ ਤਾਂਕਿ ਫੋਨ ਦੀ ਲਾਈਫ ਵਧਾਈ ਜਾ ਸਕੇ। ਪਰ ਲੋਕਾਂ ਦਾ ਇਲਜ਼ਾਮ ਹੈ ਕਿ ਕੰਪਨੀ ਅਜਿਹਾ ਇਸ ਲਈ ਕਰਦੀ ਹੈ ਤਾਂਕਿ ਲੋਕ ਨਵੇਂ ਫੋਨ ਖਰੀਦਣ ਲਈ ਮਜਬੂਰ ਹੋ ਜਾਣ।