ਨਵੀਂ ਦਿੱਲੀ: ਪੂਰੀ ਦੁਨੀਆ 'ਚ ਮਸ਼ਹੂਰ ਐਪਲ ਮਾਰਕਿਟ ਕੈਪ ਦੇ ਲਿਹਾਜ਼ ਨਾਲ ਦੁਨੀਆ ਦੀ ਸਭ ਤੋਂ ਵੱਡੀ ਤੇ ਪਹਿਲੀ ਇੱਕ ਲੱਖ ਕਰੋੜ ਡਾਲਰ ਦੀ ਕੰਪਨੀ ਬਣਨ ਜਾ ਰਹੀ ਹੈ। ਮੀਡੀਆ ਖ਼ਬਰਾਂ ਮੁਤਾਬਕ ਮਾਰਕਿਟ ਕੈਪ 'ਚ ਤੇਜ਼ੀ ਆਉਣ ਦੀ ਉਮੀਦ ਹੈ। ਰਿਪੋਰਟਾਂ ਮੁਤਾਬਕ ਚੀਨ 'ਚ ਆਈਫੋਨ ਦੀ ਸੇਲ ਫਿਰ ਤੋਂ ਤੇਜ਼ੀ ਫੜ ਰਹੀ ਹੈ। ਇਸ ਕੰਪਨੀ ਦੀ ਆਮਦਨ 'ਚ ਫਿਰ ਤੋਂ ਤੇਜ਼ੀ ਆਉਣ ਦੀ ਉਮੀਦ ਹੈ। ਅਗਲੇ 12 ਮਹੀਨੇ 'ਚ ਕੰਪਨੀ ਦਾ ਮਾਰਕਿਟ ਕੈਪ 1 ਲੱਖ ਕਰੋੜ ਡਾਲਰ (ਕਰੀਬ 65 ਲੱਖ ਕਰੋੜ ਰੁਪਏ) ਤੱਕ ਪਹੁੰਚ ਸਕਦੀ ਹੈ। ਫਿਲਹਾਲ ਐਪਨ ਮਾਰਕਿਟ ਕੈਪ 868.1 ਬਿਲੀਅਨ ਡਾਲਰ (ਕਰੀਬ 56 ਲੱਖ ਕਰੋੜ ਰੁਪਏ) ਹੈ। ਐਪਲ ਦੀ ਬੈਲੰਸ ਸ਼ੀਟ 'ਚ ਫਿਨਲੈਂਡ ਤੇ ਜਮੈਕਾ ਦੀ ਕੁੱਲ ਜੀਡੀਪੀ ਤੋਂ ਵੱਧ ਦੀ ਨਕਦੀ ਹੈ। ਉਥੇ ਹੀ ਇਹ ਰਕਮ 100 ਦੇਸ਼ਾਂ ਦੇ ਰਿਜਰਵ ਤੋਂ ਜ਼ਿਆਦਾ ਹੈ।