ਇਹ ਹੈ 27 ਲੱਖ ਰੁਪਏ ਵਾਲੀ ਸਾਈਕਲ
ਏਬੀਪੀ ਸਾਂਝਾ | 17 Nov 2017 05:53 PM (IST)
ਪੈਰਿਸ: ਫਰਾਂਸ ਦੀ ਸੁਪਰ ਕਾਰ ਬਣਾਉਣ ਵਾਲੀ ਕੰਪਨੀ ਬੁਗਾਤੀ ਨੇ ਹੁਣ ਇੱਕ ਸ਼ਾਨਦਾਰ ਸਾਈਕਲ ਬਾਜ਼ਾਰ 'ਚ ਲਿਆਂਦੀ ਹੈ। ਇਸ ਖਾਸ ਸਾਈਕਲ ਦੀ ਕੀਮਤ 32,000 ਪਾਉਂਡ ਮਤਲਬ ਕਰੀਬ 27 ਲੱਖ ਰੁਪਏ ਹੈ। ਇਹ ਸਾਈਕਲ 95 ਫੀਸਦੀ ਕਾਰਬਨ ਫਾਇਬਰ ਤੋਂ ਬਣੀ ਹੈ। ਇਹ ਦਾ ਭਾਰ ਸਿਰਫ ਪੰਜ ਕਿੱਲੋ ਹੈ। ਇਹ 'ਚ ਐਰੋਡਾਇਨਾਮਿਕ ਤਕਨੀਕ ਦਾ ਇਸਤੇਮਾਲ ਹੋਇਆ ਹੈ। ਇਸ ਨਾਲ ਇਹ ਕਾਫੀ ਤੇਜ਼ ਚਲ ਸਕਦੀ ਹੈ। ਇਕ ਖਾਸ ਗੱਲ ਇਹ ਹੈ ਕਿ ਇਸ ਦੇ ਰੰਗ ਨੂੰ ਆਪਣੇ ਮੁਤਾਬਕ ਬਦਲਿਆ ਜਾ ਸਕਦਾ ਹੈ। ਇਸ ਦੇ ਡਿਜ਼ਾਇਨ ਨੂੰ ਸੁਪਰ ਕਾਰ ਨੂੰ ਵੇਖਦੇ ਹੋਏ ਬਣਾਇਆ ਗਿਆ। ਇਹ ਸਪੋਰਟਸ ਰਾਇਡਿੰਗ ਲਈ ਇਸਤੇਮਾਲ ਹੋਵੇਗੀ। ਬੁਗਾਤੀ ਮੁਤਾਬਕ ਇਹ ਸਾਈਕਲ ਥੋੜ੍ਹੇ ਦਿਨਾਂ 'ਚ ਮਾਰਕੀਟ 'ਚ ਆਵੇਗੀ। ਆਰਡਰ ਕਰਕੇ ਹੀ ਇਸ ਨੂੰ ਬਣਾਇਆ ਜਾ ਸਕਦਾ ਹੈ।