ਸੈਨ ਫ੍ਰਾਂਸਿਸਕੋ: ਇੱਕ ਕੰਪਨੀ ਨੇ ਐਪਲ ਖਿਲਾਫ ਕੇਸ ਦਰਜ ਕਰਵਾਇਆ ਹੈ। ਇਸ ਵਿੱਚ ਆਰਟੀਫੀਸ਼ੀਅਲ ਵਾਈਸ ਅਸਿਸਟੈਂਟ ਸਿਸਟਮ ਨਾਲ ਸਬੰਧਤ ਤਿੰਨ ਪੇਟੈਂਟ ਦੇ ਗਲਤ ਇਸਤੇਮਾਲ ਦਾ ਇਲਜ਼ਾਮ ਲਾਇਆ ਗਿਆ ਹੈ। ਇਸੇ ਤਕਨੀਕ ਦਾ ਇਸਤੇਮਾਲ ਐਪਲ 'ਸਿਰੀ' ਵਰਚੁਅਲ ਅਸਿਸਟੈਂਟ ਵਿੱਚ ਕਰਦੀ ਹੈ। ਟੈਕਸਸ ਕੋਰਟ ਵਿੱਚ ਦਾਇਰ ਮੁਕੱਦਮੇ ਵਿੱਚ ਪੋਰਟਲ ਕਮਿਊਨੀਕੇਸ਼ਨਜ਼ ਨੇ ਕਿਹਾ ਹੈ ਕਿ ਇਸ ਨਾਲ ਜੁੜੀਆਂ ਤਿੰਨ ਪੇਟੈਂਟ ਦੀ ਖੋਜ ਇੰਟਲੈਕਸਨ ਸਮੂਹ ਦੇ ਸੀਈਓ ਡੇਵ ਬਰਨਾਡ ਨੇ ਕੀਤੀ ਸੀ। ਮਲਟੀ ਮਾਡਲ ਨੈਚੁਰਲ ਲੈਂਗਵੇਜ ਕਵੇਰੀ ਸਿਸਟਮ ਤੇ ਆਰਕੀਟੈਕਚਰ ਫਾਰ ਪ੍ਰੋਸੈਸਿੰਗ ਵਾਈਸ ਐਂਡ ਪ੍ਰੌਕਸਿਮਿਟੀ ਨੂੰ ਜਨਵਰੀ ਵਿੱਚ ਹੀ ਟਰਾਂਸਫਰ ਕੀਤਾ ਗਿਆ ਹੈ। 2009 ਤੋਂ ਬਾਅਦ ਬਣੇ ਸਾਰੇ ਆਈਫੋਨਾਂ ਵਿੱਚ Siri ਦਾ ਇਸਤੇਮਾਲ ਕੀਤਾ ਗਿਆ ਹੈ। ਆਈਫੋਨ ਨੇ ਸੀਰੀ ਨੂੰ 2010 ਵਿੱਚ ਖਰੀਦਿਆ ਸੀ। ਇਸ ਤੋਂ ਬਾਅਦ ਇਸ ਨੂੰ ਆਈਫੋਨ ਵਿੱਚ ਇਸਤੇਮਾਲ ਕੀਤਾ। ਸਭ ਤੋਂ ਪਹਿਲਾਂ ਇਸ ਦਾ ਇਸਤੇਮਾਲ 2011 ਵਿੱਚ ਆਈਫੋਨ ਫੋਰ-ਐਸ ਵਿੱਚ ਕੀਤਾ ਗਿਆ ਸੀ। ਇਸ ਤੋਂ ਤਿੰਨ ਸਾਲ ਪਹਿਲਾਂ ਹੀ ਇਸ ਦੇ ਪੇਟੈਂਟ ਨੂੰ ਮਨਜ਼ੂਰੀ ਮਿਲੀ ਸੀ।