ਨਵੀਂ ਦਿੱਲੀ: ਜੇਕਰ ਤੁਸੀਂ ਵਟਸਐਪ ਚਲਾਉਂਦੇ ਹੋ ਤਾਂ ਤੁਹਾਡੇ ਲਈ ਚੰਗੀ ਖਬਰ ਹੈ। ਦੁਨੀਆ ਦੇ ਸਭ ਤੋਂ ਵੱਡੇ ਮੈਸੇਜਿੰਗ ਐਪ ਵਟਸਐਪ ਨੇ ਆਪਣੇ ਗਾਹਕਾਂ ਲਈ ਨਵਾਂ ਫੀਚਰ ਲਾਂਚ ਕੀਤਾ ਹੈ। ਇਸ ਦੇ ਨਾਲ ਹੀ ਯੂਜ਼ਰ ਆਪਣੇ ਵਟਸਐਪ ਆਈਕਨ ਦਾ ਲੁੱਕ ਬਦਲ ਸਕਣਗੇ। ਆਮ ਤੌਰ 'ਤੇ ਵਟਸਐਪ ਆਈਕਨ ਬਦਲਿਆ ਨਹੀਂ ਜਾ ਸਕਦਾ ਪਰ ਇੰਡ੍ਰਾਇਡ ਲਈ ਆਏ ਨਵੇਂ ਬੀਟਾ ਵਰਜ਼ਨ ਰਾਹੀਂ ਇਸ ਦਾ ਲੇਆਉਟ ਬਦਲਿਆ ਜਾ ਸਕਦਾ ਹੈ। ਇਸ ਨਵੇਂ ਅਪਡੇਟ ਵਿੱਚ ਵਟਸਐਪ ਦੇ ਪੰਜ ਵੱਖ-ਵੱਖ ਆਈਕਨ ਦਿੱਤੇ ਗਏ ਹਨ। ਇਸ ਨਾਲ ਵਟਸਐਪ ਦਾ ਲੁੱਕ ਬਦਲ ਜਾਵੇਗਾ। ਰੰਗ ਪੁਰਾਣਾ ਹੀ ਰਹਿ ਸਕਦਾ ਹੈ। ਇੰਡ੍ਰਾਇਡ ਦੀ ਇੱਕ ਰਿਪੋਰਟ ਮੁਤਾਬਕ ਆਈਕਨ ਵਿੱਚ ਕੋਈ ਬਦਲਾਅ ਨਹੀਂ ਪਰ ਇਸ ਨੂੰ ਅਟ੍ਰੈਕਟਿਵ ਬਣਾਉਣ ਲਈ ਕਿਨਾਰਿਆਂ ਨੂੰ ਸ਼ੇਪ ਦਿੱਤੀ ਗਈ ਹੈ।