ਤਸਵੀਰਾਂ ਵਿੱਚ ਕੈਮਰੇ ਦਾ ਡਿਜ਼ਾਇਨ ਆਈਫੋਨ X ਵਰਗਾ ਲੱਗ ਰਿਹਾ ਹੈ। ਪਿੱਛੇ ਜਿਹੇ ਸ਼ਾਓਮੀ ਦੇ ਲਾਂਚ ਹੋਏ ਸਮਾਰਟਫੋਨ ਰੇਡਮੀ ਨੋਟ 5 ਪ੍ਰੋ ਵਿੱਚ ਵੀ ਕੁਝ ਇਸੇ ਤਰਾਂ ਦਾ ਡਬਲ ਕੈਮਰਾ ਦਿੱਤਾ ਗਿਆ ਸੀ। ਸਮਾਰਟਫੋਨ ਵਿੱਚ ਫਿੰਗਰਪ੍ਰਿੰਟ ਸੈਂਸਰ ਨੂੰ ਪਿਛਲੇ ਹਿੱਸੇ ਵਿੱਚ ਹੀ ਰੱਖਿਆ ਗਿਆ ਹੈ। ਇਸ ਤੋਂ ਪਹਿਲਾਂ ਵੀਵੋ ਦੇ X20 ਪਲੱਸ ਸਮਾਰਟਫੋਨ ਵਿੱਚ ਸਕ੍ਰੀਨ ਦੇ ਅੰਦਰ ਹੀ ਸੈਂਸਰ ਦਿੱਤਾ ਗਿਆ ਸੀ।
ਸਮਾਰਟਫੋਨ ਦੀ ਬਾਕੀ ਖੂਬੀਆਂ ਬਾਰੇ ਪਤਾ ਲੱਗਿਆ ਹੈ ਕਿ ਇਸ ਵਿੱਚ ਡਬਲ ਸਿਮ ਸਪੋਰਟ ਮਿਲ ਸਕਦਾ ਹੈ। ਇਸ ਦੇ ਨਾਲ ਹੀ ਸਮਾਰਟਫੋਨ ਵਿੱਚ ਪੁਰਾਣੇ ਮਾਇਕ੍ਰੋ ਯੂਐਸਬੀ ਪੋਰਟ ਦੇ ਨਾਲ 3.5mm ਦਾ ਹੈਡਫੋਨ ਜੈਕ ਦਿੱਤਾ ਜਾਵੇਗਾ।
ਸਮਾਰਟਫੋਨ ਦੀ ਸਭ ਤੋਂ ਵੱਡੀ ਖੂਬੀ ਕੈਮਰਾ ਹੀ ਹੋ ਸਕਦਾ ਹੈ। ਇਸ ਵਿੱਚ ਸੈਲਫੀ ਕੈਮਰਾ 24 ਮੈਗਾਪਿਕਸਲ ਤੱਕ ਦਾ ਹੋਵੇਗਾ। ਪ੍ਰੋਸੈਸਰ ਕਵਾਲਕਾਮ ਸਨੈਪਡ੍ਰੈਗਨ 660 ਦੱਸਿਆ ਜਾ ਰਿਹਾ ਹੈ। ਕੀਮਤ ਕਰੀਬ 25 ਹਜ਼ਾਰ ਹੋ ਸਕਦੀ ਹੈ।