ਨਵੀਂ ਦਿੱਲੀ: ਆਪਣੇ ਸੋਹਣੇ, ਸ਼ਕਤੀਸ਼ਾਲੀ ਤੇ ਵਾਜਬ ਕੀਮਤ ਵਾਲੇ ਉਤਪਾਦਾਂ ਕਰ ਕੇ ਮਸ਼ਹੂਰ ਕੰਪਨੀ ਸ਼ਿਓਮੀ ਛੇਤੀ ਹੀ ਭਾਰਤ ਵਿੱਚ ਇੱਕ ਹੋਰ ਬਜਟ ਸਮਾਰਟਫ਼ੋਨ ਉਤਾਰਨ ਜਾ ਰਹੀ ਹੈ। ਹਾਲ ਹੀ ਵਿੱਚ ਕੰਪਨੀ ਨੇ Mi TV4A ਦੇ ਨਾਲ-ਨਾਲ Mi ਨੋਟ 5 ਤੇ Mi ਨੋਟ 5 ਪ੍ਰੋ ਉਤਾਰਿਆ ਹੈ। ਦੋਵਾਂ ਸਮਾਰਟਫ਼ੋਨਜ਼ ਦੀ ਮੰਗ ਇੰਨੀ ਜ਼ਿਆਦਾ ਹੈ ਕਿ ਉਹ ਵਿਕਰੀ ਵਾਲੇ ਦਿਨ ਪਲਾਂ ਵਿੱਚ ਹੀ ਆਊਟ ਆਫ ਸਟਾਕ ਹੋ ਜਾਂਦਾ ਹੈ।

ਸ਼ਿਓਮੀ ਇੰਡੀਆ ਦੇ ਗਲੋਬਲ ਵੀ.ਪੀ. ਤੇ ਪ੍ਰਬੰਧਕੀ ਨਿਰਦੇਸ਼ਕ ਮਨੂ ਕੁਮਾਰ ਜੈਨ ਨੇ ਟਵੀਟ ਕਰ ਕੇ ਦੱਸਿਆ ਹੈ ਕਿ ਉਹ ਛੇਤੀ ਹੀ ਇੱਕ ਬੇਹੱਦ ਸਲਿੱਮ, ਸਲੀਕ ਤੇ ਕੌਂਪੈਕਟ ਸਮਾਰਟਫ਼ੋਨ ਲਾਂਚ ਕਰਨ ਵਾਲੇ ਹਨ, ਜੋ ਇੱਕ ਸੁਪਰਪਾਵਰ ਹਾਊਸ ਹੋਵੇਗਾ। ਟਵੀਟ ਕੀਤੀ ਗਈ ਫ਼ੋਟੋ ਨੂੰ ਦੇਖੀਏ ਤਾਂ ਇਹ ਰੈੱਡਮੀ 5 ਲੱਗ ਰਿਹਾ ਹੈ, ਜੋ ਕੰਪਨੀ ਚੀਨ ਵਿੱਚ ਜਾਰੀ ਕਰ ਚੁੱਕੀ ਹੈ। ਕੰਪਨੀ ਆਪਣਾ ਨਵਾਂ ਸਮਾਰਟਫ਼ੋਨ ਅਮੇਜ਼ਨ ਰਾਹੀਂ ਵੇਚੇਗੀ ਤੇ ਇਸ ਦੀ ਘੁੰਡ ਚੁਕਾਈ 14 ਮਾਰਚ ਨੂੰ ਕੀਤੀ ਜਾਵੇਗੀ।

ਫ਼ੀਚਰਜ਼ ਦੀ ਗੱਲ ਕਰੀਏ ਤਾਂ ਰੈੱਡਮੀ 5 ਐਂਡ੍ਰੌਇਡ ਨੂਗਾ ਆਧਾਰਤ MIUI 9 'ਤੇ ਕੰਮ ਕਰਨ ਵਾਲਾ ਸਮਾਰਟਫ਼ੋਨ ਹੋਵੇਗਾ। ਇਸ ਵਿੱਚ 5.7 ਇੰਚ ਦੀ HD+ ਡਿਸਪਲੇਅ ਦਿੱਤੀ ਗਈ ਹੈ, ਜਿਸ ਦਾ ਆਸਪੈਕਟ ਰੇਸ਼ੋ 18:9 ਹੈ। ਫ਼ੋਨ ਦੀ ਸਮੂਥ ਪ੍ਰੋਸੈਸਿੰਗ ਲਈ ਇਸ ਵਿੱਚ ਕਵਾਲਕੌਮ ਸਨੈਪਡ੍ਰੈਗਨ 450 ਪ੍ਰੋਸੈਸਰ ਦਿੱਤਾ ਗਿਆ ਹੈ।

ਸਟੋਰੇਜ ਦੀ ਗੱਲ ਕਰੀਏ ਤਾਂ ਚੀਨ ਵਿੱਚ ਇਸ ਨੂੰ 16GB ਤੇ 32GB ਵਿਕਲਪ ਵਿੱਚ ਉਤਾਰਿਆ ਹੈ, ਜਿਨ੍ਹਾਂ ਦੀ ਜੋੜੀ 2GB, 3GB ਤੇ 4GB ਰੈਮ ਨਾਲ ਬਣਾਈ ਗਈ ਹੈ। ਕੈਮਰੇ ਦੀ ਗੱਲ ਕਰੀਏ ਤਾਂ ਇਸ ਸਮਾਰਟਫ਼ੋਨ ਵਿੱਚ 12 ਮੈਗਾਪਿਕਸਲ ਦਾ ਰੀਅਰ ਕੈਮਰਾ ਦਿੱਤਾ ਜਾ ਸਕਦਾ ਹੈ ਤੇ ਫਰੰਟ ਵਿੱਚ ਵੀ ਸਪੌਟਲਾਈਟ ਫਲੈਸ਼ ਦਿੱਤੀ ਜਾ ਸਕਦੀ ਹੈ।