ਨਵੀਂ ਦਿੱਲੀ: ਐਪਲ ਕੰਪਨੀ ਦੇ ਉਤਪਾਦ ਖਰੀਦਣ ਵਾਲਿਆਂ ਲਈ ਇਹ ਬਿਹਤਰ ਸਮਾਂ ਹੈ ਕਿਉਂਕਿ ਅਮੇਜ਼ਨ ਨੇ ਐਪਲ ਫੈਸਟ ਦਾ ਐਲਾਨ ਕੀਤਾ ਹੈ। ਇਸ ਸੇਲ ਦੀ ਸ਼ੁਰੂਆਤ ਅੱਜ ਹੋ ਗਈ ਹੈ ਅਤੇ ਇਹ ਅਗਲੇ ਸੱਤ ਦਿਨਾਂ ਤਕ ਚਲੇਗੀ। ਸੇਲ ‘ਚ ਯੂਜ਼ਰਸ ਨੂੰ 17,000 ਰੁਪਏ ਤਕ ਦੀ ਛੋਟ ਅਤੇ ਆਈਸੀਆਈਸੀਆਈ ਬੈਂਕ ਕਾਰਡ ‘ਤੇ ਹੋਰ 5% ਦੀ ਛੂਟ ਮਿਲ ਰਹੀ ਹੈ। ਨਾਲ ਹੀ ਈਐਮਆਈ ਦੀ ਸੁਵਿਧਾ ਵੀ ਹੈ।


iPhone X ਦੀ ਸ਼ੁਰੂਆਤੀ ਕੀਮਤ ਅਮੇਜ਼ਨ ਇੰਡੀਆ ‘ਤੇ 73,999 ਰੁਪਏ ਹੈ, ਜਿਸ ‘ਤੇ 17,901 ਰੁਪਏ ਦੀ ਛੋਟ ਮਿਲ ਰਹੀ ਹੈ ਅਤੇ ਇਸ ਨੂੰ EMI ਦੀ ਸ਼ੁਰੂਆਤ 3483 ਰੁਪਏ ‘ਚ ਵੀ ਖਰੀਦੀਆ ਜਾ ਸਕਦਾ ਹੈ। ਕੰਪਨੀ ਆਈਫੋਨ ਐਕਸ ‘ਤੇ 11,450 ਰੁਪਏ ਦਾ ਐਕਸਚੈਂਜ ਆਫਰ ਵੀ ਦੇ ਰਹੀ ਹੈ।

iPhone XSਅਤੇ iPhone XS max ਐਪਲ ਦੇ ਨਵੇਂ ਮਾਡਲ ਹਨ। ਐਪਲ ਫੈਸਟ ਦੌਰਾਨ ਐਮਜੋਨ ਇੰਡੀਆ ਆਈਫ਼ੋਨ ਐਕਸਐਸ ਨੂੰ 91,490 ਰੁਪਏ ਅਤੇ iPhone XS max ਨੂੰ 1,04,900 ਰੁਪਏ ‘ਚ ਵੇਚ ਰਿਹਾ ਹੈ। iPhone XS ‘ਤੇ 8,410 ਰੁਪਏ ਅਤੇ iPhone XS max ‘ਤੇ 5000 ਰੁਪਏ ਦਾ ਡਿਸਕਾਉਂਟ ਮਿਲ ਰਿਹਾ ਹੈ।

ਇਨ੍ਹਾਂ ਤੋਂ ਇਲਾਵਾ  ਅਮੇਜ਼ਨ   ਇੰਡੀਆ ਪੁਰਾਣੇ ਡਿਵਾਇਸ ‘ਤੇ ਵੱਖਰਾ ਡਿਸਕਾਉਂਟ ਦੇ ਰਿਹਾ ਹੈ।