ਐਪਲ ਦੇ ਸ਼ੌਕੀਨਾਂ ਲਈ ਖ਼ੁਸ਼ਖਬਰੀ, ਅੱਜ ਹੋਏਗਾ ਵੱਡਾ ਧਮਾਕਾ
ਏਬੀਪੀ ਸਾਂਝਾ | 30 Oct 2018 04:55 PM (IST)
ਮੁੰਬਈ: ਐਪਲ ਅੱਜ ਆਪਣਾ ਲੈਟੇਸਟ ਮੋਬਾਈਲ ਅਪਰੇਟਿੰਗ ਸਿਸਟਮ ਨੂੰ 70 ਨਵੇਂ ਈਮੋਜ਼ੀ, ਰਿਅਰ ਟਾਈਮ ਡੈਪਥ, ਡਿਊਲ ਸਿਮ ਫੰਕਸ਼ਨ ਤੇ ਗਰੁੱਪ ਫੇਸਟਾਈਮ ਜਿਹੇ ਸ਼ਾਨਦਾਰ ਫੀਰਚਾਂ ਨਾਲ ਰੋਲਆਊਟ ਕਰਨ ਦੀ ਤਿਆਰੀ ਕਰ ਰਿਹਾ ਹੈ। ਕੰਪਨੀ ਨੇ ਇੱਕ ਪ੍ਰੈੱਸ ਨੋਟ ‘ਚ ਕਿਹਾ ਕਿ iOS 12.1 ਨੂੰ 30 ਅਕਤੂਬਰ ਨੂੰ ਲੌਂਚ ਕੀਤਾ ਜਾਵੇਗਾ। ਲੈਟੇਸਟ ਅਪਡੇਟ ਦੀ ਮਦਦ ਨਾਲ ਗਰੁੱਪ ਫੇਸਟਾਈਮ ਸਭ ਆਈਫੋਨ ਤੇ ਆਈਪੈਡ ਯੂਜ਼ਰਸ ਨੂੰ ਦਿੱਤਾ ਜਾਵੇਗਾ। ਗਰੁੱਪ ਫੇਸਟਾਈਮ ਫੀਰਚਜ਼ ਨੂੰ ਸਭ ਤੋਂ ਪਹਿਲਾਂ ਜੂਨ ਮਹੀਨੇ ‘ਚ WWDC ‘ਚ ਉਤਾਰਿਆ ਗਿਆ ਸੀ। ਇਸ ਫੀਚਰ ਨਾਲ ਇੱਕ ਵਾਰ ‘ਚ 32 ਲੋਕ ਫੇਸ ਟੂ ਫੇਸ ਗਰੁੱਪ ਕਾਨਫਰੰਸ ਕਾਲਿੰਗ ਦਾ ਮਜ਼ਾ ਲੈ ਸਕਦੇ ਹਨ। ਐਪਲ ਨੇ ਕਿਹਾ ਕਿ iOS 12.1 ਦੀ ਮਦਦ ਨਾਲ ਫੇਸਟਾਈਮ ਜ਼ਿਆਦਾ ਮਜ਼ੇਦਾਰ ਤੇ ਫਲੈਕਸੀਬਲ ਹੋ ਜਾਵੇਗਾ। ਇਸ ਨੂੰ ਮੈਸੇਜ ਐਪ ‘ਚ ਵੀ ਇਟੀਗ੍ਰੇਡ ਕੀਤਾ ਜਾਵੇਗਾ ਜਿੱਥੇ ਆਈਮੈਸੇਜ ਚੈਟ ਦੀ ਮਦਦ ਨਾਲ ਫੇਸਟਾਈਮ ਨੂੰ ਹੋਰ ਵੀ ਆਸਾਨ ਬਣਾਇਆ ਜਾ ਸਕਦਾ ਹੈ। ਫੇਸਟਾਈਮ ‘ਚ ਅੱਗੇ ਹੋਰ ਵੀ ਫੀਚਰਜ਼ ਜੋੜਨ ਦੀ ਗੱਲ ਕੀਤੀ ਜਾ ਰਹੀ ਹੈ ਜਿਸ ‘ਚ ਐਕਟਿਵ ਸਪੀਕਰ ਦਾ ਆਟੋਮੈਟਿਕ ਡਿਟੈਕਸ਼ਨ ਸ਼ਾਮਲ ਹੈ। ਗਰੁੱਪ ਫੇਸਟਾਈਮ ਫੀਚਰ ਨਵੇਂ ਰਿੰਗਲੈੱਸ ਨੋਟੀਫਿਕੇਸ਼ਨ ਨੂੰ ਵੀ ਜੋੜੇਗਾ। ਇਸ ਨਾਲ iOS 12.1 ਦੀ ਮਦਦ ਨਾਲ iPhone XS, iPhone XS max ਤੇ iPhone XR ‘ਚ ਵੀ ਡਿਊਲ ਸਿਮ ਸਪੋਰਟ ਦੀ ਸਹੂਲਤ ਦਿੱਤੀ ਜਾਵੇਗੀ।