ਮੁੰਬਈ: ਵਿੱਤੀ ਸਾਲ 2017-2018 ‘ਚ ਚੀਨ ਸਮਾਰਫੋਨ ਵੇਚਣ ਵਾਲੀਆਂ ਟੌਪ-4 ਕੰਪਨੀਆਂ ਨੇ ਭਾਰਤ ‘ਚ ਆਪਣੇ ਫੋਨ ਵੇਚ ਕੇ 50 ਹਜ਼ਾਰ ਕਰੋੜ ਦਾ ਕਾਰੋਬਾਰ ਕੀਤਾ ਹੈ। ਸ਼ਿਓਮੀ, ਓਪੋ, ਵੀਵੋ ਤੇ ਹੁਆਵੇ ਕੰਪਨੀਆਂ ਨੇ ਹਾਲ ਹੀ ‘ਚ ਪਿਛਲੇ ਵਿੱਤੀ ਸਾਲ ਦੀ ਕਮਾਈ ਦੀ ਜਾਣਕਾਰੀ ਰਜਿਸਟਰਾਰ ਆਫ ਕੰਪਨੀਜ਼ ਨੂੰ ਦਿੱਤੀ ਹੈ।



2017 ਦੇ ਮੁਕਾਬਲੇ 25,460 ਕਰੋੜ ਜ਼ਿਆਦਾ ਦਾ ਕਾਰੋਬਾਰ

2017 ‘ਚ ਇਨ੍ਹਾਂ ਚਾਰ ਕੰਪਨੀਆਂ ਦੀ ਕੁੱਲ ਕਮਾਈ 26,263.3 ਕਰੋੜ ਸੀ। ਇਸ ਦੇ ਮੁਕਾਬਲੇ ਵਿੱਤੀ ਸਾਲ 2018 ‘ਚ ਇਨ੍ਹਾਂ ਕੰਪਨੀਆਂ ਨੇ 25,460 ਕਰੋੜ ਜ਼ਿਆਦਾ ਦੀ ਕਮਾਈ ਕੀਤੀ ਹੈ। ਇਸ ਦਾ ਮਤਲਬ ਕਿ ਇਨ੍ਹਾਂ ਨੇ 51,722 ਦੀ ਕੁੱਲ ਕਮਾਈ ਕੀਤੀ ਹੈ

ਕੰਪਨੀ                                  ਵਿੱਤੀ ਸਾਲ 2018                              ਵਿੱਤੀ ਸਾਲ 2017

Xiaomi                         22,974.3 ਕਰੋੜ ਰੁਪਏ                          8,334.4 ਕਰੋੜ ਰੁਪਏ

Oppo                            11,994.3 ਕਰੋੜ ਰੁਪਏ                        8,050 ਕਰੋੜ ਰੁਪਏ

Vivo                              11,179.3 ਕਰੋੜ ਰੁਪਏ                        6,292.9 ਕਰੋੜ ਰੁਪਏ

Huawei                           5,601 ਕਰੋੜ ਰੁਪਏ                        3,584.2 ਕਰੋੜ ਰੁਪਏ

ਕੁੱਲ                              51,722.3 ਕਰੋੜ ਰੁਪਏ                       26,262.3 ਕਰੋੜ ਰੁਪਏ



ਐਪਲ ਤੇ ਗੂਗਲ ਚੀਨੀ ਕੰਪਨੀਆਂ ਤੋਂ ਰਹੇ ਪਿੱਛੇ

ਵਿੱਤੀ ਸਾਲ 2018 ‘ਚ ਐਪਲ ਇਲਡੀਆ ਨੇ 12% ਗ੍ਰੋਥ ਦੇ ਨਾਲ 13,098 ਕਰੋੜ ਰੁਪਏ ਦਾ ਰੈਵਨਿਊ ਜਨਰੇਟ ਕੀਤਾ ਹੈ ਜਦੋਂਕਿ ਗੂਗਲ ਇੰਡੀਆ ਨੇ ਵੀ 29% ਗ੍ਰੋਥ ਦੇ ਨਾਲ 9,337 ਕਰੋੜ ਰੁਪਏ ਦੀ ਕਮਾਈ ਕੀਤੀ ਹੈ।



ਹੁਣ ਜਾਣੋ ਕਿਉਂ ਨੇ ਚੀਨੀ ਫੋਨ ਲੋਕਾਂ ਦੀ ਪਸੰਦ

  • ਸਸਤਾ: ਚੀਨੀ ਸਮਾਰਟਫੋਨਜ਼ ਦਾ ਸਸਤਾ ਹੋਣਾ ਹੀ ਇਨ੍ਹਾਂ ਦੀ ਪ੍ਰਸਿੱਧੀ ਦਾ ਮੁੱਖ ਕਾਰਨ ਹੈ।


 

  • ਬੇਹਤਰ ਫੀਚਰਜ਼: ਚੀਨ ਦੇ ਸਮਾਰਫੋਨਜ਼ ਘੱਟ ਕੀਮਤਾਂ ‘ਚ ਵਧੀਆ ਫੀਚਰਜ਼ ਦਿੰਦੇ ਹਨ। ਅੱਜਕਲ੍ਹ ਪੋਪਲਰ ਫੀਚਰ ਫੇਸਲੌਕ ਦਾ ਹੈ ਜੋ ਕਿਸੇ ਚੀਨੀ ਕੰਪਨੀ ਦੇ ਫੋਨ ‘ਚ 5-7 ਹਜ਼ਾਰ ‘ਚ ਮਿਲ ਜਾਂਦਾ ਹੈ।


 

  • ਬ੍ਰੈਂਡ ਈਮੇਜ਼: ਅੱਜਕਲ੍ਹ ਦੇ ਚੀਨੀ ਫੋਨਾਂ ਨੇ ਆਪਣੀ ਬ੍ਰੈਂਡ ਈਮੇਜ਼ ਬਣਾ ਲਈ ਹੈ। ਇਸ ਕਰਕੇ ਹਰ ਕੋਈ ਇਨ੍ਹਾਂ ਨੂੰ ਪਸੰਦ ਕਰਦਾ ਹੈ। ਹੁਣ ਇਨ੍ਹਾਂ ਨੂੰ ਵੀ ਲੋਕ ਬ੍ਰੈਂਡ ਦੀ ਤਰ੍ਹਾਂ ਦੇਖਦੇ ਹਨ।




  • ਟੈਕਨੋਲਜੀ: ਚੀਨੀ ਕੰਪਨੀਆਂ ਆਪਣੇ ਸਮਾਰਟਫੋਨਾਂ ‘ਚ ਜਿਸ ਟੈਕਨੋਲਜੀ ਦਾ ਇਸਤੇਮਾਲ ਕਰਦੀਆਂ ਹਨ ਉਨ੍ਹਾਂ ਦਾ ਇਸਤੇਮਾਲ ਵੱਡੀ-ਵੱਡੀ ਕੰਪਨੀਆਂ ਵੀ ਨਹੀਂ ਕਰਦੀਆਂ। ਗੂਗਲ-ਐਪਲ ਜੇਕਰ ਇਨ੍ਹਾਂ ਟੈਕਨੋਲੋਜੀ ਦਾ ਇਸਤੇਮਾਲ ਕਰਦੀਆਂ ਵੀ ਹਨ ਤਾਂ ਇਨ੍ਹਾਂ ਦੇ ਫੋਨਾਂ ਦੀ ਕੀਮਤਾਂ ਵੱਧ ਹੁੰਦੀਆਂ ਹਨ।