ਐਪਲ ਦੇ ਪੁਰਾਣੇ ਮਾਡਲਾਂ ਬਾਰੇ ਵੱਡਾ ਖੁਲਾਸਾ!
ਏਬੀਪੀ ਸਾਂਝਾ | 21 Dec 2017 04:53 PM (IST)
ਵਸ਼ਿੰਗਟਨ: ਐਪਲ ਨੇ ਮੰਨਿਆ ਹੈ ਕਿ ਉਸ ਦੇ ਪੁਰਾਣੇ ਮਾਡਲਾਂ ਆਈਫੋਨ 6 ਐਸ ਤੇ ਆਈਫੋਨ 7 ਦੇ ਪ੍ਰੋਸੈਸਰ ਸਲੋਅ ਸਨ। ਕੰਪਨੀ ਨੇ ਇਸ ਦਾ ਕਾਰਨ ਬੈਟਰੀ ਨੂੰ ਦੱਸਿਆ ਹੈ। ਕੰਪਨੀ ਦਾ ਕਹਿਣਾ ਹੈ ਕਿ ਪਾਵਰ ਦੀ ਖਪਤ ਨੂੰ ਘਟਾਉਣ ਲਈ ਕੁਝ ਤਬਦੀਲੀਆਂ ਕੀਤੀਆਂ ਗਈਆਂ ਸਨ। ਇਸ ਕਰਕੇ ਹੀ ਪ੍ਰੋਸੈਸਰ ਦੀ ਰਫਤਾਰ ਮੱਠੀ ਹੋ ਗਈ। ਦਰਅਸਲ ਇੱਕ ਇੱਕ ਐਪ ਕੰਪਨੀ ਨੇ ਆਪਣੀ ਰਿਪੋਰਟ ਵਿੱਚ ਖੁਲਾਸਾ ਕੀਤਾ ਸੀ ਕਿ ਐਪਲ ਦੇ ਪੁਰਾਣੇ ਆਈਫੋਨ ਸਲੋਅ ਹਨ। ਇਨ੍ਹਾਂ ਦਾ ਪ੍ਰੋਸੈਸਰ ਮੱਠਾ ਹੈ ਜਿਸ ਕਰਕੇ ਇਸ ਦਾ ਪ੍ਰਫੋਰਮੈਂਸ 'ਤੇ ਅਸਰ ਪੈਂਦਾ ਹੈ। ਇਸ ਮਗਰੋਂ ਐਪਲ ਨੇ ਬੁੱਧਵਾਰ ਨੂੰ ਸਵੀਕਾਰ ਕੀਤਾ ਕਿ ਕੰਪਨੀ ਨੇ ਪਾਵਰ ਦੀ ਖਬਤ ਘਟਾਉਣ ਲਈ ਕੁਝ ਉਪਾਅ ਕੀਤੇ ਹਨ। ਇਸ ਦਾ ਪ੍ਰਭਾਵ ਪ੍ਰੋਸੈਸਰ ਨੂੰ ਹੌਲੀ ਕਰਦਾ ਹੈ ਕਿਉਂਕਿ ਫੋਨ ਦੀ ਬੈਟਰੀ ਪ੍ਰੋਸੈਸਰ ਨੂੰ ਸਪਲਾਈ ਦੇਣ ਵਿੱਚ ਅੜਿੱਕਾ ਖੜ੍ਹਾ ਕਰਦੀ ਹੈ। ਐਪਲ ਨੇ ਇਕ ਬਿਆਨ ਵਿੱਚ ਕਿਹਾ ਕਿ ਪਿਛਲੇ ਸਾਲ ਅਸੀਂ ਆਈਫੋਨ 6, ਆਈਫੋਨ 6 ਐਸ ਤੇ ਆਈਫੋਨ ਐਸਈ ਦੇ ਫੀਚਰ ਨੂੰ ਰਿਲੀਜ਼ ਕੀਤਾ ਸੀ। "ਅਸੀਂ ਹੁਣ ਇਸ ਵਿਸ਼ੇਸ਼ਤਾ ਨੂੰ ਆਈਓਐਸ 11.2 ਨਾਲ ਆਈਫੋਨ 7 ਵਿੱਚ ਵਧਾ ਦਿੱਤਾ ਹੈ। ਭਵਿੱਖ ਵਿੱਚ ਹੋਰ ਉਤਪਾਦਾਂ ਲਈ ਸਹਿਯੋਗ ਜੋੜਨ ਦੀ ਯੋਜਨਾ ਬਣਾ ਰਹੇ ਹਾਂ।"