ਚੰਡੀਗੜ੍ਹ: ਚੌਥੀ ਤਿਮਾਹੀ ਵਿੱਚ ਕੁਝ ਹੈਰਾਨ ਕਰਨ ਵਾਲੇ ਨਤੀਜੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ ਆਈਫੋਨ ਲਈ ਮਾੜੀ ਖ਼ਬਰ ਹੈ। ਭਾਰਤ ਵਿੱਚ ਪਿਛਲੇ ਚਾਰ ਸਾਲਾਂ ਦੀ ਗੱਲ ਕੀਤੀ ਜਾਏ ਤਾਂ ਆਈਫੋਨ ਦੀ ਵਿਕਰੀ ਵਿੱਚ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ। ਕਾਊਂਟਰਪੁਆਇੰਟ ਦੀ ਰਿਪੋਰਟ ਵਿੱਚ ਐਤਵਾਰ ਨੂੰ ਇਸ ਗੱਲ ਦਾ ਖੁਲਾਸਾ ਕੀਤਾ ਗਿਆ ਹੈ।
ਕਿਊਪਰਟੀਨੋ ਜੁਆਇੰਟ ਭਾਰਤ ਦੇ 1.3 ਬਿਲੀਅਨ ਯੂਜ਼ਰਸ ਨੂੰ ਖੁਸ਼ ਨਹੀਂ ਕਰ ਪਾਇਆ। ਉਸ ਦੀ ਵਿਕਰੀ ਵਿੱਚ ਵੀ ਕਾਫੀ ਗਿਰਾਵਟ ਵੇਖੀ ਗਈ ਹੈ। ਹਾਂਗਕਾਂਗ ਆਧਾਰਿਚ ਕਾਊਂਟਰਪੁਆਇੰਟ ਰਿਸਰਚ ਦੇ ਨਿਰਦੇਸ਼ਕ ਨੀਲ ਸ਼ਾਹ ਨੇ ਕਿਹਾ ਕਿ ਇੱਕ ਸਾਲ ਪਹਿਲਾਂ ਐਪਲ ਦੀ ਸੇਲ ਇੱਕ ਮਿਲੀਅਨ ਸੀ, ਜੋ ਹੁਣ ਘਟ ਕੇ ਸਿਰਫ 700,800 ਤੋਂ ਲੈ ਕੇ 800,000 ਯੂਨਿਟਸ ਤਕ ਪਹੁੰਚ ਗਈ ਹੈ।
2018 ਵਿੱਚ ਐਪਲ ਦਾ ਦੋ ਮਿਲੀਅਨ ਯੂਨਿਟਸ ਵੇਚਣ ਦੀ ਯੋਜਨਾ ਸੀ। ਪਰ ਫੋਨ ਦੀ ਮਹਿੰਗੀ ਕੀਮਤ, ਟਰੇਡ ਟ੍ਰੈਫਿਕ ਤੇ ਰੁਪਏ ਦੇ ਡਿੱਗਦੇ ਪੱਧਰ ਕਰਕੇ ਇਹ ਅੰਕੜਾ ਦਿਨ-ਬ-ਦਿਨ ਘਟਦਾ ਗਿਆ ਜੋ ਹੁਣ ਪਿਛਲੇ ਸਾਲ ਦੇ ਅੰਕੜੇ ਇੱਕ ਮਿਲੀਅਨ ਤੋਂ ਵੀ ਹੇਠਾਂ ਲੁੜਕ ਗਿਆ ਹੈ।
ਨੀਲ ਸ਼ਾਹ ਨੇ ਕਿਹਾ ਕਿ ਆਈਫੋਨ ਦੀਆਂ ਕੀਮਤਾਂ ਵਿੱਚ ਲਗਾਤਾਰ ਇਜ਼ਾਫਾ ਹੋਇਆ ਹੈ ਪਰ ਫੀਚਰਸ ਹਾਲੇ ਵੀ ਪੁਰਾਣੀਆਂ ਹੀ ਹਨ। ਜਦਕਿ ਜੇ ਐਂਡਰੌਇਡ ਦੀ ਗੱਲ ਕੀਤੀ ਜਾਏ ਤਾਂ ਇਹ ਦਿਨ ਪ੍ਰਤੀ ਦਿਨ ਵਧਦਾ ਹੀ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਸਾਲ ਵੀ ਜ਼ਿਆਦਾਤਰ ਪਿਛਲੇ ਮਾਡਲ ਹੀ ਵਿਕੇ ਹਨ। ਉਨ੍ਹਾਂ ਖਦਸ਼ਾ ਜਤਾਇਆ ਕਿ ਜੇ ਏਦਾਂ ਹੀ ਰਿਹਾ ਤਾਂ ਇਹ ਅੰਕੜਾ ਹੋਰ ਥੱਲੇ ਜਾ ਸਕਦਾ ਹੈ।