ਮੁੰਬਈ: ਐਪਲ ਨੇ ਪਿਛਲੇ ਮਹੀਨੇ ਹੀ ਐਕਸ.ਐਸ ਤੇ ਐਕਸ.ਐਸ ਮੈਕਸ ਮਾਡਲ ਲਾਂਚ ਕੀਤੇ ਹਨ ਜੋ ਹੁਣ ਸੇਲ ਲਈ ਵੀ ਹਾਜ਼ਰ ਹਨ। ਜਦੋਂ ਲੋਕਾਂ ਨੇ ਫੋਨ ਦੀ ਵਰਤੋਂ ਸ਼ੁਰੂ ਕੀਤੀ ਤਾਂ ਯੂਜ਼ਰਸ ਇਨ੍ਹਾਂ ਫੋਨਾਂ ਦੀ ਸ਼ਿਕਾਇਤ ਕਰ ਰਹੇ ਹਨ। ਕੀ ਹਨ ਲੋਕਾਂ ਦੀ ਐਕਸ ਐਸ ਤੇ ਐਕਸ ਐਸ ਮੈਕਸ ਨੂੰ ਲੈ ਕੇ ਸ਼ਿਕਾਇਤਾਂ ਆਓ ਦੱਸੀਏ।



  1. ਚਾਰਜਿੰਗ ਨੂੰ ਲੈ ਕੇ ਦਿੱਕਤ: iPhone XS ਤੇ iPhone XS Max ਦੀ ਸਭ ਤੋਂ ਵੱਡੀ ਦਿੱਕਤ ਫੋਨ ਦੀ ਚਾਰਜਿੰਗ ਨੂੰ ਲੈ ਕੇ ਹੈ। ਯੂਜ਼ਰਸ ਦਾ ਕਹਿਣਾ ਹੈ ਕਿ ਜਦੋਂ ਡਿਵਾਈਸ ਨੂੰ ਲਾਈਟਨਿੰਗ ਕੇਬਲ ਨਾਲ ਕਨੈਕਟ ਕਰਦੇ ਹਨ ਤਾਂ ਫੋਨ ਚਾਰਜ ਨਹੀਂ ਹੁੰਦਾ। ਉਨ੍ਹਾਂ ਨੂੰ ਲਗਾਤਾਰ ਧਿਆਨ ਰੱਖਣਾ ਪੈਂਦਾ ਹੈ ਕਿ ਕੇਬਲ ਫੋਨ ਨਾਲ ਚੰਗੀ ਤਰ੍ਹਾਂ ਅਟੈਚ ਹੈ ਜਾਂ ਨਹੀਂ ਤੇ ਚਾਰਜ ਸਮੇਂ ਫੋਨ ਆਨ ਹੋਣਾ ਚਾਹੀਦਾ ਹੈ।


 

  1. ਖ਼ਰਾਬ ਡਿਸਪਲੇ ਦੀ ਪ੍ਰੇਸ਼ਾਨੀ: ਇਨ੍ਹਾਂ ਫੋਨਾਂ ਨਾਲ ਐਪਲ ਨੇ LCD ਡਿਸਪਲੇ ਤੋਂ OLED ਡਿਸਪਲੇ ਦਾ ਰੁਖ ਕੀਤਾ ਹੈ। ਆਸਟ੍ਰੇਲੀਆ ਦੇ ਇੱਕ ਆਈਫੋਨ ਯੂਜ਼ਰ ਦੇ ਫੋਨ ਦਾ ਡਿਸਪਲੇ ਖ਼ਰਾਬ ਨਿਕਲਿਆ ਹੈ। ਉਸ ਨੂੰ ਫੋਨ ‘ਚ ਉਪਰ ਤੋਂ ਹੇਠਾਂ ਤਕ ਇੱਕ ਹਰੇ ਰੰਗ ਦੀ ਲਾਈਨ ਨਜ਼ਰ ਆ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਫੋਨ ਲੈਣ ਤੋਂ ਬਾਅਦ ਇਸ ਵਾਰ ਉਸ ਨੂੰ ਆਨ ਕਰਕੇ ਜ਼ਰੂਰ ਚੈੱਕ ਕਰ ਲਿਆ ਜਾਵੇ।


 

  1. ਜਦੋਂ ਵੀ ਫੋਨ ਦਾ ਕੈਮਰੇ ਨਾਲ ਬਿਊਟੀ ਮੋਡ ਨਾਲ ਸੈਲਫੀ ਲੈਂਦੇ ਹਾਂ ਤਾਂ ਫੋਨ ਨਾਰਮਲ ਨਾਲੋਂ ਵੱਧ ਬਿਊਟੀ ਬਣਾ ਰਿਹਾ ਹੈ। ਕੰਪਨੀ ਦਾ ਕਹਿਣਾ ਹੈ ਕਿ ਇਹ ਨਵੇਂ ਸਮਾਰਟ HDR ਫੀਚਰ ਕਰਕੇ ਹੋ ਰਿਹਾ ਹੈ।




  1. WIFI ਤੇ LTE ‘ਚ ਵੀ ਖ਼ਰਾਬੀ: ਵਾਈਫਾਈ ਤੇ ਸੈਲੂਲਰ ਕਨੈਕਸ਼ਨ ਨੂੰ ਲੈ ਕੇ ਵੀ ਫੋਨ ‘ਚ ਦਿੱਕਤਾਂ ਸਾਹਮਣੇ ਆ ਰਹੀਆਂ ਹਨ। ਯੂਜ਼ਰਸ ਦਾ ਕਹਿਣਾ ਹੈ ਕਿ ਉਹ ਫੋਨ ਨੂੰ ਵਧੀਆ ਤਰੀਕੇ ਨਾਲ ਇਸਤੇਮਾਲ ਨਹੀਂ ਕਰ ਪਾ ਰਹੇ।


 

ਅਜਿਹਾ ਨਹੀਂ ਕਿ ਇਹ ਦਿੱਕਤਾਂ ਆਈਫੋਨ ‘ਚ ਪਹਿਲੀ ਵਾਰ ਆ ਰਹੀਆਂ ਹਨ। ਜਦੋਂ ਵੀ ਐਪਲ ਆਪਣੇ ਫੋਨ ਦਾ ਕੋਈ ਨਵਾਂ ਮਾਡਲ ਮਾਰਕੀਟ ‘ਚ ਪੇਸ਼ ਕਰਦਾ ਹੈ, ਉਸ ‘ਚ ਸ਼ੁਰੂਆਤ ‘ਚ ਕੁਝ ਨਾ ਕੁਝ ਦਿੱਕਤਾਂ ਤਾਂ ਜ਼ਰੂਰ ਆਉਂਦੀਆਂ ਹਨ। ਹੁਣ ਦੇਖਣੇ ਹਾਂ ਕਿ ਕੰਪਨੀ ਆਪਣੇ ਯੂਜ਼ਰਸ ਦੀ ਇਨ੍ਹਾਂ ਪ੍ਰੇਸ਼ਾਨੀਆਂ ਨੂੰ ਕਦੋਂ ਤਕ ਦੂਰ ਕਰਦਾ ਹੈ।accccccc