- ਆਡੀਓ ਮੈਸੇਜ ਨੂੰ ਇਕੱਠੇ ਸੁਣਨ ਦਾ ਫੀਚਰ: ਪਹਿਲਾਂ ਜਿੱਥੇ ਕੋਈ ਯੂਜ਼ਰ ਕਿਸੇ ਨੂੰ ਬੈਕ-ਟੂ-ਬੈਕ ਆਡੀਓ ਮੈਸੇਜ ਭੇਜਦਾ ਸੀ ਤਾਂ ਇੱਕ-ਇੱਕ ਮੈਸੇਜ ‘ਤੇ ਕਲਿੱਕ ਕਰਕੇ ਮੈਸੇਜ਼ ਸੁਣਨਾ ਪੈਂਦਾ ਸੀ। ਇਸ ਫੀਚਰ ਨੂੰ ਅੱਪਡੇਟ ਕਰਕੇ ਹੁਣ ਵੱਟਸ-ਅੱਪ ‘ਚ ਆਏ ਆਡੀਓ ਮੈਸੇਜ ਨੂੰ ਯੂਜ਼ਰ ਇਕੱਠੇ ਸੁਣ ਸਕਦਾ ਹੈ। ਉਸ ਨੂੰ ਵਾਰ-ਵਾਰ ਮੈਸੇਜ਼ ‘ਤੇ ਕਲਿੱਕ ਕਰਨ ਦੀ ਲੋੜ ਨਹੀਂ ਪਵੇਗੀ।
- ਬੱਬਲ ਤੇ ਕਾਲ ਆਈਕਨ ਨੂੰ ਕੀਤਾ ਗਿਆ ਰੀ-ਡਿਜ਼ਾਈਨ: ਬੱਬਲ ਮੈਨੂ ਨੂੰ ਰੀ-ਡਿਜ਼ਾਇਨ ਕੀਤਾ ਗਿਆ ਹੈ। ਹੁਣ ਕਿਸੇ ਮੈਸੇਜ ਨੂੰ ਡਲੀਟ, ਫਾਰਵਡ, ਸਟਾਰ ਤੇ ਕਾਪੀ ਕਰਨ ਲਈ ਕਾਫੀ ਦੇਰ ਤਕ ਟੈਪ ਕਰਕੇ ਰੱਖਣ ਦੀ ਲੋੜ ਨਹੀਂ। ਇਸ ਦੇ ਨਾਲ ਹੀ ਵੱਟਸ-ਅੱਪ ਕਾਲ ਨੂੰ ਵੀ ਰੀ-ਡਿਜ਼ਾਈਨ ਕੀਤਾ ਗਿਆ ਹੈ। ਇਸ ਨਾਲ ਕਾਲ ਤੇ ਮੈਸੇਜ ਦੀ ਸੁਵਿਧਾ ਤੇਜ਼ ਹੋ ਜਾਵੇਗੀ।
- ਸਟੇਟਸ ਦਾ ਰਿਪਲਾਈ ਕਰੋ ਆਡੀਓ ਭੇਜ ਕੇ: ਇਹ ਵੱਟਸ-ਅੱਪ ਦਾ ਖਾਸ ਤੇ ਤੀਜਾ ਫੀਚਰ ਹੈ। ਹੁਣ ਕਿਸੇ ਦੇ ਵੀ ਵੱਟਸ-ਅੱਪ ਸਟੇਟਸ ਟੈਕਸਟ, ਈਮੋਜ਼ੀ, ਜੀਐਫ ਦੇ ਨਾਲ ਆਡੀਓ ਭੇਜ ਕੇ ਵੀ ਰਿਪਲਾਈ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਸਟੇਟਸ ਰਿਪਲਾਈ ‘ਚ ਲੋਕੇਸ਼ਨ, ਡਾਕੁਮੈਂਟ, ਵੀਕਾਰਡ ਭੇਜਣ ਦੀ ਆਪਸ਼ਨ ਨੂੰ ਵੀ ਰਿਪਲਾਈ ‘ਚ ਹੀ ਐਡ ਕਰ ਦਿੱਤਾ ਗਿਆ ਹੈ। ਇਸ ਫੀਚਰ ਐਂਡ੍ਰਾਈਡ ਫੋਨਾਂ ‘ਚ ਵੀ ਸ਼ਾਮਲ ਹੈ।
- ਨੋਟੀਫਿਕੇਸ਼ਨ ਪੈਨਲ ‘ਚ ਦੇਖੋ ਵੀਡੀਓ: ਕੰਪਨੀ ਨੇ ਇੱਕ ਹੋਰ ਫੀਚਰ ਸ਼ਾਮਲ ਕੀਤਾ ਹੈ ਪਰ ਇਹ ਅਜੇ ਐਕਟਿਵ ਨਹੀਂ ਹੋਇਆ ਹੈ। WABetaInfo ਮੁਤਾਬਕ ਜਿੱਥੇ ਕਿਸੇ ਵੀ ਵੀਡੀਓ ਕਲਿਪ ਨੂੰ ਦੇਖਣ ਲਈ ਪਹਿਲਾਂ ਪੂਰਾ ਵੱਟਸਅੱਪ ਖੋਲ੍ਹਣਾ ਪੈਂਦਾ ਸੀ ਪਰ ਹੁਣ ਨੋਟੀਫਿਕੇਸ਼ਨ ਪੈਨਲ ‘ਚ ਹੀ ਵੀਡੀਓ ਦੇਖਿਆ ਜਾ ਸਕੇਗਾ। ਇਸ ਫੀਚਰ ਨੂੰ ਅਗਲੇ ਅਪਡੇਟਿਡ ਵਰਜਨ ‘ਚ ਸ਼ਾਮਲ ਕੀਤਾ ਜਾ ਸਕਦਾ ਹੈ।
ਵੱਟਸ-ਅੱਪ ‘ਚ ਡਾਰਕ ਮੋਡ ਨੂੰ ਵੀ ਥਾਂ ਦਿੱਤੀ ਗਈ ਹੈ ਜੋ ਬੀਟਾ ਵਰਜ਼ਨ ‘ਚ ਆ ਚੁੱਕਿਆ ਹੈ ਪਰ ਇਸ ਨੂੰ ਮੁੱਖ ਵਰਜ਼ਨ ‘ਚ ਆਉਣ ਲਈ ਥੋੜ੍ਹਾ ਸਮਾਂ ਹੋਰ ਲੱਗ ਸਕਦਾ ਹੈ। ਇਸ ਤੋਂ ਪਹਿਲਾਂ ਵੱਟਸ-ਅੱਪ ਆਪਣੇ ਤਿੰਨ ਫੀਚਰਾਂ ਵਕੈਸ਼ਨ ਮੋਡ, ਸਾਇਲੈਂਟ ਮੋਡ ਤੇ ਲਿੰਕ ਅਕਾਉਂਟ ਜਲਦੀ ਹੀ ਯੂਜ਼ਰਸ ਲਈ ਲੈ ਕੇ ਆਉਣ ਦੀ ਤਿਆਰੀ ਕਰ ਰਿਹਾ ਹੈ।