ਚੰਡੀਗੜ੍ਹ: ਆਨਲਾਈਨ ਪਲੇਟਫਾਰਮਾਂ ’ਤੇ ਅੱਜਕਲ੍ਹ ਫੇਕ ਨਿਊਜ਼ ਦਾ ਮੁੱਦਾ ਬਹੁਤ ਭਖ ਰਿਹਾ ਹੈ। ਫੇਕ ਨਿਊਜ਼ ਦਾ ਮੁੱਦਾ ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਦੌਰਾਨ ਸਾਹਮਣੇ ਆਇਆ ਸੀ। ਉਸ ਸਮੇਂ ਕਈ ਫੇਕ ਅਕਾਊਂਟਸ ਦੀ ਬਦੌਲਤ ਫੇਕ ਨਿਊਜ਼ ਨੂੰ ਬੜ੍ਹਾਵਾ ਦਿੱਤਾ ਗਿਆ। ਹਿੰਦੁਸਤਾਨ ਟਾਈਮਜ਼ ਦੀ ਇੱਕ ਰਿਪੋਰਟ ਮੁਤਾਬਕ ਫੇਸਬੁੱਕ ਨੂੰ 2019 ਲੋਕ ਸਭਾ ਚੋਣਾਂ ਆਪਣੇ ਵ੍ਹੱਟਸਐਪ ਪਲੇਟਫਾਰਮ ਦੇ ਗਲਤ ਇਸਤੇਮਾਲ ਤੋਂ ਬਚਾਉਣ ਲਈ ਲਈ ਬੇਹੱਦ ਜ਼ਰੂਰੀ ਕਦਮ ਚੁੱਕਣ ਦੀ ਲੋੜ ਹੈ।

ਫੇਸਬੁੱਕ ਤੇ ਟਵਿੱਟਰ ਫਰਜ਼ੀ ਖ਼ਬਰਾਂ ਨਾਲ ਨਜਿੱਠਣ ਲਈ ਸਿਸਟਮ ਨੂੰ ਵਿਕਸਿਤ ਕਰ ਰਹੇ ਹਨ ਜਿਸ ਨਾਲ ਉਨ੍ਹਾਂ ਦੇ ਯੂਜ਼ਰਸ ’ਤੇ ਕੋਈ ਅਸਰ ਨਾ ਪਵੇ ਤੇ ਨਾ ਹੀ ਉਹ ਵੈਬਸਾਈਟ ਫੇਕ ਨਿਊਜ਼ ਦੇ ਜਾਲ ਵਿੱਚ ਫਸੇ। ਵ੍ਹੱਟਸਐਪ ਦੇ ਫੇਕ ਮੈਸੇਜ ਤੇ ਸਕੈਂਡਲ ਬਾਰੇ ਇੱਥੋਂ ਦੇ ਚੋਣ ਕਮਿਸ਼ਨ ਨੂੰ ਵੀ ਪਤਾ ਹੈ ਜੋ ਹਮੇਸ਼ਾ ਤੋਂ ਇਹਾ ਕਹਿੰਦਾ ਆਇਆ ਹੈ ਕਿ ਚੋਣਾਂ ਨਿਰਪੱਖ ਕਰਾਈਆਂ ਜਾਂਦੀਆਂ ਹਨ। ਖ਼ੁਲਾਸਾ ਹੋਇਆ ਹੈ ਕਿ ਦੇਸ਼ ਦੇ 40 ਫੀਸਦੀ ਯੂਜ਼ਰਸ ਵ੍ਹੱਟਸਐਪ ਦੇ ਉਸ ਗਰੁੱਪ ਨਾਲ ਜੁੜੇ ਹੋਏ ਹਨ ਜਿਨ੍ਹਾਂ ਦੇ ਪ੍ਰਤੀਨਿਧੀ ਕਿਸੇ ਸਿਆਸੀ ਪਾਰਟੀ ਨਾਲ ਜੁੜੇ ਹੋਏ ਹਨ।

2019 ਲੋਕਸਭਾ ਚੋਣਾਂ ਚ ਵ੍ਹੱਟਸਐਪ ਸਕੈਂਡਲ

ਇਹ ਕਦਮ ਇਸ ਲਈ ਚੁੱਕਣਾ ਜ਼ਰੂਰੀ ਹੈ ਕਿਉਂਕਿ ਇਸ ਤੋਂ ਪਹਿਲਾਂ ਬ੍ਰਾਜ਼ੀਲ ਦੀਆਂ ਚੋਣਾਂ ਵਿੱਚ ਦੇਖਿਆ ਗਿਆ ਕਿ ਕਿਵੇਂ ਵ੍ਹੱਟਸਐਪ ਦੀ ਮਦਦ ਨਾਲ ਵਾਮ ਪੰਥੀ ਪ੍ਰਚਾਰ ਕੀਤਾ ਗਿਆ ਸੀ। ਪਰ ਹੁਣ ਜਿਵੇਂ-ਜਿਵੇਂ 2019 ਦੀਆਂ ਲੋਕਸਭਾ ਚੋਣਾਂ ਨਜ਼ਦੀਕ ਆ ਰਹੀਆਂ ਹਨ, ਨਾਲ-ਨਾਲ ਹੀ ਵ੍ਹੱਟਸਐਪ ਦਾ ਫੇਕ ਨਿਊਜ਼ ਦੇ ਸਕੈਂਡਲ ਦਾ ਸਕੈਂਡਲ ਵੀ ਦਿੱਸਣ ਲੱਗਾ ਹੈ।

ਦੱਸਣਯੋਗ ਹੈ ਕਿ ਭਾਰਤ ਵ੍ਹੱਟਸਐਪ ਦਾ ਸਭ ਤੋਂ ਵੱਡਾ ਬਾਜ਼ਾਰ ਹੈ ਜਿੱਥੇ 200 ਮਿਲੀਅਨ ਲੋਕ ਇਸ ਪਲੇਟਫਾਰਮ ਦਾ ਇਸਤੇਮਾਲ ਕਰਦੇ ਹਨ। ਇਹ ਪਲੇਟਫਾਰਮ ਉਦੋਂ ਖ਼ਤਰਨਾਕ ਬਣ ਜਾਂਦਾ ਹੈ ਜਦੋਂ ਇਸ ਬਾਰੇ ਕੋਈ ਡੇਟਾ ਪ੍ਰੋਟੋਕੋਲ ਨਹੀਂ ਹੁੰਦਾ। ਇਸ ਵਾਰ ਜੇ ਭਾਰਤ ਨੂੰ ਫੇਕ ਨਿਊਜ਼ ਨਾਲ ਲੜਨਾ ਹੈ ਤਾਂ ਉਸਨੂੰ GDPR, ਯਾਨੀ ਜਨਰਲ ਡੇਟਾ ਪ੍ਰੋਟੈਕਸ਼ਨ ਰੈਗੂਲੇਸ਼ਨ ਦਾ ਇਸਤੇਮਲਾ ਕਰਨਾ ਪਏਗਾ।