ਚੰਡੀਗੜ੍ਹ: ਕਈ ਵਾਰ ਜਦੋਂ ਅਸੀਂ ਆਨਲਾਈਨ ਪਲੇਟਫਾਰਮ ’ਤੇ ਕੋਈ ਖ਼ਬਰ ਪੜ੍ਹਦੇ ਹਾਂ ਤਾਂ ਅਕਸਰ ਉਲਝਣ ਰਹਿੰਦੀ ਹੈ ਕਿ ਖੋਲ੍ਹਿਆ ਗਿਆ ਲਿੰਕ ਸਹੀ ਹੈ ਜਾਂ ਫੇਕ। ਪਰ ਹੁਣ ਸੈਕਿੰਡਾਂ ਵਿੱਚ ਇਸ ਗੱਲ ਦਾ ਪਤਾ ਲਾਇਆ ਜਾ ਸਕਦਾ ਹੈ। ਐਡਬਲਾਕ ਪਲੱਸ ਨੇ Eyeo ਨਾਂ ਦਾ ਇੱਕ ਟੂਲ ਬਣਾਇਆ ਹੈ ਜਿਸ ਦਾ ਮਕਸਦ ਫ਼ਰਜ਼ੀ ਖ਼ਬਰਾਂ ਦੀ ਪਛਾਣ ਕਰਨਾ ਹੈ। ਇਸਦੀ ਨਵੀਂ ਬ੍ਰਾਊਜ਼ਰ ਐਕਸਟੈਂਸ਼ਨ TrustedNews ਹੈ।
ਇੰਜ ਕਰੋ ਟੂਲ ਨੂੰ ਇੰਸਟਾਲ
TrustedNews ਸਿਰਫ ਕ੍ਰੋਮ ਬ੍ਰਾਊਜ਼ਰ ਲਈ ਹੀ ਉਪਲੱਬਧ ਹੈ। ਜੇ ਤੁਸੀਂ ਫਾਇਰਫੌਕਸ, ਸਫਾਰੀ ਜਾਂ ਕਿਸੇ ਹੋਰ ਦਾ ਇਸਤੇਮਾਲ ਕਰ ਰਹੇ ਹੋ ਤਾਂ ਤੁਹਾਨੂੰ ਇਸ ਟੂਲ ਲਈ ਥੋੜ੍ਹਾ ਹੋਰ ਇੰਤਜ਼ਾਰ ਕਰਨਾ ਪੈ ਸਕਦਾ ਹੈ। ਕ੍ਰੋਮ ’ਤੇ ਇਸਨੂੰ ਇੰਸਟਾਲ ਕਰਨ ਲਈ ਸਭ ਤੋਂ ਪਹਿਲਾਂ trusted-news.com ’ਤੇ ਕਲਿੱਕ ਕਰੋ ਤੇ Get TrustedNews for Chrome ਚੁਣੋ। ਇਸ ਤੋਂ ਬਾਅਦ ਇਹ ਲਿੰਕ ਤੁਹਾਨੂੰ ਕ੍ਰੋਮ ਦੇ ਵੈਬ ਸਟੋਰ ’ਤੇ ਲੈ ਜਾਏਗਾ। ਇਸਤੋਂ ਬਾਅਦ ਐਕਸਟੈਂਸ਼ਨ ਹੇਠਾਂ ‘ਐਡ ਟੂ ਕ੍ਰੋਮ’ ’ਤੇ ਕਲਿੱਕ ਕਰੋ। ਇਸ ਤਰ੍ਹਾਂ ਇਹ ਟੂਲ ਤੁਹਾਡੇ ਬ੍ਰਾਊਜ਼ਰ ਵਿੱਚ ਇੰਸਟਾਲ ਹੋ ਜਾਏਗਾ। ਹੁਣ ਜਦੋਂ ਤੁਸੀਂ ਕਿਸੇ ਵੀ ਨਿਊਜ਼ ਵੈਬਸਾਈਟ ਜਾਂ ਕਿਸੇ ਹੋਰ ਟੈਬ ’ਤੇ ਜਾ ਕੇ ਕਿਸੇ ਲਿੰਕ ਉੱਤੇ ਕਲਿੱਕ ਕਰੋਗੇ ਤਾਂ ਬ੍ਰਾਊਜ਼ਰ ਤੁਹਾਨੂੰ ਜਾਣਕਾਰੀ ਦੇ ਦੇਵੇਗਾ ਕਿ ਜੋ ਖ਼ਬਰ ਤੁਸੀਂ ਪੜ੍ਹ ਰਹੇ ਹੋ, ਉਹ ਰੀਅਲ ਹੈ ਜਾਂ ਫਰਜ਼ੀ।
ਟੂਲ ਇੰਜ ਕਰਦਾ ਹੈ ਪਛਾਣ
TrustedNews ਟੂਲ ਨੂੰ MetaCert Protocol ਚਲਾਉਂਦੀ ਹੈ ਅਤੇ Snopes ਤੇ PolitiFact ਵਰਗੀਆਂ ਚੀਜ਼ਾਂ ਦੁਆਰਾ ਖਬਰਾਂ ਦੀ ਸਮੱਗਰੀ ਦੀ ਪਛਾਣ ਕਰਦਾ ਹੈ। ਜਦੋਂ ਤੁਸੀਂ ਕਿਸੇ ਵੈਬਸਾਈਟ ’ਤੇ ਜਾਂਦੇ ਹੋ, ਤਾਂ ਇਹ ਟੂਲ ਤੁਹਾਨੂੰ ਉਸ ਸਾਈਟ ਬਾਰੇ ਜਾਣਕਾਰੀ ਦੇਵੇਗਾ ਤੇ Google Chrome ਤੁਹਾਨੂੰ ਇੱਕ ਹਰੇ ਰੰਗ ਦਾ ਚੈੱਕਮਾਰਕ ਦੇਵੇਗਾ, ਜਿਸ ਤੋਂ ਇਹ ਪਤਾ ਚੱਲੇਗਾ ਕਿ ਕੀ ਵੈੱਬਸਾਈਟ ਸਹੀ ਹੈ ਜਾਂ ਗਲਤ। ਇਸ ਤੋਂ ਬਾਅਦ ਜਦੋਂ ਤੁਸੀਂ ਉਸ ਆਈਕਨ 'ਤੇ ਕਲਿਕ ਕਰੋਗੇ ਤਾਂ ਇਹ ਟੂਲ ਤੁਹਾਨੂੰ ਉਸ ਵੈੱਬਸਾਈਟ ਬਾਰੇ ਪੂਰੀ ਜਾਣਕਾਰੀ ਦੇਵੇਗਾ ਕਿ ਇਹ ਵੈੱਬਸਾਈਟ ਅਸਲੀ ਕਿਉਂ ਹੈ।
ਇਹ ਕੁਝ ਅਜਿਹੀਆਂ ਰੇਟਿੰਗਸ ਤੇ ਨਤੀਜੇ ਹਨ ਜੋ ਤੁਹਾਨੂੰ TrustedNews ਦਿੰਦੇ ਹਨ।
Unknown: ਜੁਹਾਡੇ ਕੋਲ ਡੇਟਾ ਦੀ ਕਮੀ ਹੈ ਜਿਸਦੀ ਵਜ੍ਹਾ ਕਰਕੇ ਤੁਸੀਂ ਇਸ ਵੈਬਸਾਈਟ ’ਤੇ ਨਹੀਂ ਜਾ ਸਕਦੇ।
Untrustworthy: ਉਹ ਫੇਕ ਖਬਰਾਂ ਜਿਸਦਾ ਇਸਤੇਮਾਲ ਯੂਜ਼ਰਸ ਨੂੰ ਭਟਕਾਉਣ ਲਈ ਕੀਤਾ ਜਾਂਦਾ ਹੈ।
Satire: ਇੱਕ ਅਜਿਹੀ ਵੈਬਸਾਈਟ ਜਿਸ ਵਿੱਚ ਕੰਟੈਂਟ ਤਾਂ ਹੈ, ਪਰ ਫੈਕਟਸ ਨਹੀਂ ਹੁੰਦੇ।
Biased: ਵੈਬਸਾਈਟ, ਜਿਸਦਾ ਝੁਕਾਅ ਇੱਖ ਪਾਰਟੀ, ਇੱਕ ਵੈਬਸਾਈਟ ਤੇ ਕਿਸੇ ਚੀਜ਼ ਨੂੰ ਪ੍ਰੋਮੋਟ ਕਰਨ ਲਈ ਕੀਤਾ ਜਾਂਦਾ ਹੈ।
Malicious: ਅਜਿਹੀ ਵੈਬਸਾਈਟ ਜੋ ਤੁਹਾਡੇ ਕੰਪਿਊਟਰ ਨੂੰ ਵਾਇਰਸ ਦੀ ਮਦਦ ਨਾਲ ਅਟੈਕ ਕਰ ਸਕਦਾ ਹੈ।