ਨਵੀਂ ਦਿੱਲੀ: ਫੇਸਬੁੱਕ ਅਧਿਕਾਰਤ ਵ੍ਹੱਟਸਐਪ ਹਮੇਸ਼ਾ ਆਪਣੇ ਫੀਚਰ ਨੂੰ ਬੀਟਾ ਮੋਡ ਵਿੱਚ ਟੈਸਟ ਕਰਦਾ ਰਹਿੰਦਾ ਹੈ। ਹੁਣ ਜਲਦੀ ਇਹ ਫੀਚਰ ਨਾਨ ਬੀਟਾ ਯੂਜ਼ਰਸ ਲਈ ਵੀ ਰੋਲਆਊਟ ਕੀਤਾ ਜਾ ਰਿਹਾ ਹੈ। ਇਸ ਵਾਰ ਐਪ ਦੇ ਨਵੇਂ ਮੋਡ ਨੂੰ ਟੈਸਟ ਕਰਦਿਆਂ ਵੇਖਿਆ ਗਿਆ। ਇਸ ਮੋਡ ਦੀ ਮਦਦ ਨਾਲ ਯੂਜ਼ਰਸ ਆਪਣੇ ਵ੍ਹੱਟਸਐਪ ਚਲਾਉਣ ਦੀ ਆਦਤ ਤੋਂ ਛੁਟਕਾਰਾ ਪਾ ਸਕਦੇ ਹਨ। WABeta ਇਨਫੋ ਦੀ ਰਿਪੋਰਟ ਮੁਤਾਬਕ ਵ੍ਹੱਟਸਐਪ ਯੂਜ਼ਰਸ ਨੂੰ ਜਲਦੀ ਹੀ ਸਾਈਲੈਂਟ ਮੋਡ ਤੇ ਵੇਕੇਸ਼ਨ ਮੋਡ ਫੀਚਰ ਮਿਲਣ ਵਾਲੇ ਹਨ।

WhatsApp ਵੇਕੇਸ਼ਨ ਮੋਡ

ਵੈੱਬਸਾਈਟ ਅਨੁਸਾਰ, ਵੇਕੇਸ਼ਨ ਮੋਡ ਫੀਚਰ ’ਤੇ ਫਿਲਹਾਲ ਕੰਮ ਕੀਤਾ ਜਾ ਰਿਹਾ ਹੈ। ਇਸ ਫੀਚਰ ਨੂੰ ਹਾਲੇ ਸਾਰਿਆਂ ਲਈ ਤਿਆਰ ਨਹੀਂ ਕੀਤਾ ਜਾ ਰਿਹਾ। ਇਹ ਵਿਸ਼ੇਸ਼ਤਾ ਸਾਈਲੈਂਟ ਮੋਡ ਹੈ ਜੋ ਪਹਿਲਾਂ ਤੋਂ ਹੀ ਐਂਡਰੌਇਡ ਡਿਵਾਈਸਿਸ ਵਿੱਚ ਮੌਜੂਦ ਹੈ। ਵੇਕੇਸ਼ਨ ਮੋਡ ਤੇ ਜਲਦ ਹੀ ਨੋਟੀਫਿਕੇਸ਼ਨ ਟੈਬ ਵਿੱਚ ਆ ਜਾਵੇਗਾ। ਇਹ ਫੀਚਰ ਉਦੋਂ ਕਾਫੀ ਲਾਭਦਾਇਕ ਹੋਵੇਗੀ, ਜਦੋਂ ਤੁਸੀਂ ਕੁਝ ਚੈਟਸ ਨੂੰ ਆਪਣੀ ਚੈਟ ਸੂਚੀ ਵਿੱਚ ਨਹੀਂ ਦੇਖਣਾ ਚਾਹੁੰਦੇ।

ਸਾਈਲੈਂਟ ਮੋਡ

ਸਾਈਲੈਂਟ ਮੋਡ ਅਜੇ ਵੀ ਕੁਝ ਐਂਡਰੌਇਡ ਫੋਨਾਂ ਵਿੱਚ ਮੌਜੂਦ ਹੈ, ਜਿੱਥੇ ਤੁਸੀਂ ਕੁਝ ਚੈਟਸ ਨੂੰ ਸਾਈਲੈਂਟ ਕਰ ਸਕਦੇ ਹੋ। ਹੁਣ ਇਸ ਮੋਡ ਦੀ ਮਦਦ ਨਾਲ, ਜੇ ਤੁਸੀਂ ਕੋਈ ਵੀ ਚੈਟ ਨੂੰ ਸਾਈਲੈਂਟ ਕਰੇਦ ਹੋ ਤਾਂ ਉਸ ਚੈਟ ’ਤੇ ਕੋਈ ਮੈਸੇਜ ਆਉਣ ’ਤੇ ਨੋਟੀਫਿਕੇਸ਼ਨ ਟੈਬ ਵਿੱਚ ਵੀ ਮੈਸੇਜ ਦਿਖਾਈ ਨਹੀਂ ਦੇਵੇਗਾ। ਫਿਲਹਾਲ ਇਹ ਫੀਚਰ ਪਹਿਲਾਂ ਤੋਂ ਹੀ ਐਕਟਿਵ ਹੈ, ਯਾਨੀ ਤੁਹਾਨੂੰ ਡਿਫਾਲਟ ਵਿੱਚ ਜਾ ਕੇ ਇਸ ਫੀਚਰ ਨੂੰ ਸਰਚ ਕਰਨ ਦੀ ਲੋੜ ਨਹੀਂ।

WhatsApp ਲਿੰਕ ਅਕਾਊਂਟਸ

ਇਸ ਫੀਚਰ ਦੀ ਮਦਦ ਨਾਲ ਤੁਸੀਂ ਕਿਸੇ ਵੀ ਬਾਹਰੀ ਸੇਵਾ ਨੂੰ ਆਪਣੇ ਅਕਾਊਂਟ ਨਾਲ ਲਿੰਕ ਕਰ ਸਕਦੇ ਹੋ। ਇਸ ਫੀਚਰ ਦਾ ਮਕਸਦ WhatsApp ਬਿਜ਼ਨੈਸ ਐਪ ਹੈ। ਇੱਕ ਵਾਰ ਫੀਚਰ ਰੋਲਆਊਟ ਹੋਣ ’ਤੇ ਇਸ ਨੂੰ ਪ੍ਰੋਫਾਈਲ ਸੈਟਿੰਗਸ ਟੈਬ ਵਿੱਚ ਵੇਖਿਆ ਜਾ ਸਕਦਾ ਹੈ। ਇਸ ਫੀਚਰ ਦਾ ਇਸਤੇਮਾਲ ਪਾਸਵਰਡ ਨੂੰ ਰਿਕਵਰ ਕਰਨ ਲਈ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਇਸ ਨਾਲ WhatsApp ਸਟੇਟਸ ਨੂੰ ਇੰਸਟਾਗਰਾਮ ’ਤੇ ਵੀ ਸ਼ੇਅਰ ਕਰ ਸਕਦੇ ਹੋ।