ਚੰਡੀਗੜ੍ਹ: ਅੱਜਕਲ੍ਹ ਰੋਜ਼ਾਨਾ ਨਵੇਂ-ਨਵੇਂ ਸਮਾਰਟਫੋਨ ਲਾਂਚ ਹੋ ਰਹੇ ਹਨ। ਸਮਾਰਟਫੋਨ ਕੰਪਨੀਆਂ ਆਪਣੇ ਫੋਨਾਂ ਵਿੱਚ ਕਈ ਬਦਲਾਅ ਵੀ ਕਰਦੀਆਂ ਰਹਿੰਦੀਆਂ ਹਨ। ਅਜਿਹੇ ਵਿੱਚ ਜਿਸ ਕਿਸੇ ਨੇ ਵੀ ਨਵਾਂ ਸਮਾਰਟਫੋਨ ਲੈਣਾ ਹੁੰਦਾ ਹੈ, ਉਹ ਇਸੇ ਉਲਝਣ ਵਿੱਚ ਰਹਿੰਦਾ ਹੈ ਕਿ ਆਖ਼ਰ ਫੋਨ ਲਿਆ ਕਿਹੜਾ ਜਾਏ। ਬਾਜ਼ਾਰ ਵਿੱਚ ਕਈ ਤਰ੍ਹਾਂ ਦੇ ਫੋਨ ਉਪਲੱਬਧ ਹਨ। ਅੱਜ ਤੁਹਾਨੂੰ ਸਭ ਤੋਂ ਪਾਵਰਫੁੱਲ 10 ਐਂਡਰੌਇਡ ਸਮਾਰਟਫੋਨਾਂ ਬਾਰੇ ਦੱਸਾਂਗੇ।
ਕੁਝ ਲੋਕ ਅਜਿਹੇ ਹੁੰਦੇ ਹਨ ਜੋ ਬੈਂਚਮਾਰਕ ਦੇਖ ਕੇ ਸਮਾਰਟਫੋਨ ਖਰੀਦਦੇ ਹਨ। ਇਨ੍ਹਾਂ ਵਿੱਚ AnTuTu ਤੇ ਹੋਰ ਪਲੇਟਫਾਰਮ ਸ਼ਾਮਲ ਹਨ। AnTuTu ਬੈਂਚਮਾਰਕ ਵੱਲੋਂ ਇੱਕ ਲਿਸਟ ਜਾਰੀ ਕੀਤੀ ਗਈ ਹੈ ਜਿਸ ਵਿੱਚ ਇਨ੍ਹਾਂ 10 ਸਮਾਰਟਫੋਨਾਂ ਬਾਰੇ ਖ਼ੁਲਾਸਾ ਕੀਤਾ ਗਿਆ ਹੈ। ਬੈਂਚਮਾਰਕ ਵਿੱਚ ਸਤੰਬਰ 2018 ਦਾ ਡੇਟਾ ਸ਼ਾਮਲ ਕੀਤਾ ਗਿਆ ਹੈ ਜਿਸ ਵਿੱਚ ਤਕਰੀਬਨ ਇੱਕ ਹਜ਼ਾਰ ਫੋਨ ਦੇ ਯੂਨਿਟਾਂ ਨੂੰ ਟੈਸਟ ਕੀਤਾ ਗਿਆ ਸੀ।
ਇਸ ਦੇ ਮੁਤਾਬਕ ਸਭ ਤੋਂ ਸ਼ਕਤੀਸ਼ਾਲੀ 10 ਸਮਾਰਟਫੋਨ ਇਹ ਹਨ-
Asus ROG
Xiaomi Mi Black Shark
OnePlus 6
Vivo Nex S
Xiaomi Mi 8
Oppo Find X
Samsung Galaxy Note 9 (Snapdragon 845 SoC)
Asus Zenfone 5Z
Xiaomi Mi Mix 2S
Xiaomi Pocofone F1
ਇਹ ਸਾਰੇ ਸਮਾਰਟਫੋਨ ਕਵਾਲਕਾਮ ਸਨੈਪਡਰੈਗਨ 845 ਪ੍ਰੋਸੈਸਰ ’ਤੇ ਕੰਮ ਕਰਦੇ ਹਨ। AnTuTu ਮੁਤਾਬਕ ਮਾਡਲ ਦੇ ਹਿਸਾਬ ਨਾਲ ਸਕੋਰ ਇੰਨੇ ਵਧੀਆ ਨਹੀਂ ਹਨ ਤੇ ਰਨਿੰਗ ਰਿਜ਼ਲਟ ਇਸ ਤੋਂ ਵੱਖਰਾ ਹੋ ਸਕਦਾ ਹੈ।