WABetaInfo ਦੀ ਰਿਪੋਰਟ ਮੁਤਾਬਕ ਇਨ੍ਹਾਂ ਵੱਟਸਅਪ ਸਟੀਕਰਸ ਐਪ ‘ਚ ਕਈਆਂ ਦਾ ਡਿਜ਼ਾਈਨ ਇੱਕੋ ਜਿਹਾ ਹੈ, ਜੋ ਐਪਲ ਦੇ ਨਿਯਮਾਂ ਦਾ ਉਲੰਘਣ ਹੈ। ਜਦਕਿ ਐਪਲ ਵੱਲੋਂ ਇਸ ਗੱਲ ਨੂੰ ਲੈ ਕੇ ਕੋਈ ਔਫੀਸ਼ੀਅਲ ਅਨਾਉਂਸਮੈਂਟ ਨਹੀਂ ਕੀਤੀ ਗਈ।
ਐਪਲ ਕੋਲ ਆਪਣੇ ਸਟਿਕਰ ਨਹੀਂ ਹਨ, ਉਹ ਵਟਸਅੱਪ ਪਲੇਟਫਾਰਮ ‘ਤੇ ਥਰਡ ਪਾਰਟੀ ਐਪ ਦਾ ਸਪੋਰਟ ਲੈਂਦਾ ਹੈ ਤੇ ਇਹ ਥਰਡ ਪਾਰਟੀ ਐਪਲ ਦੇ ਨਿਯਮਾਂ ਦੀ ਉਲੰਘਣਾ ਕਰ ਰਹੀ ਹੈ। ਇਸ ਕਰਕੇ ਐਪਲ ਨੇ ਇਨ੍ਹਾਂ ਐਪਸ ਨੂੰ ਹਟਾਉਣ ਦਾ ਫੈਸਲਾ ਲਿਆ ਹੈ।
ਐਂਡ੍ਰਾਈਡ ਤੇ iOS ਪਲੇਟਫਾਰਮ ਲਈ ਵਟਸਅੱਪ ਸਟੀਕਰਸ ਪਿੱਛਲੇ ਮਹੀਨੇ ਹੀ ਲਾਂਚ ਹੋਏ ਸੀ। ਲੌਂਚ ਤੋਂ ਬਾਅਦ ਹੀ ਇਨ੍ਹਾਂ ਦੀ ਪ੍ਰਸਿੱਧੀ ਵੀ ਕਾਫੀ ਹੋ ਗਈ ਸੀ। ਇਸ ਤੋਂ ਇਲਾਵਾ ਸਟਿਕਰਸ ‘ਚ ਯੂਜ਼ਰਸ ਖੁਦ ਦਾ ਸਟਿਕਰ ਵੀ ਬਣਾ ਸਕਦੇ ਹਨ। ਇਸ ਲਈ ਪਲੇਅ ਸਟੋਰ ਤੇ ਐਪ ਸਟੋਰ ‘ਚ ਕਈ ਐਪਸ ਮੌਜੂਦ ਹਨ।