ਕੈਲੀਫੋਰਨੀਆ: ਐਪਲ ਨੇ ਆਈਫੋਨ, ਆਈਫੋਨ ਦੇ ਤਿੰਨ ਨਵੇਂ ਮਾਡਲ iPhone 11, 11 ਪ੍ਰੋ ਤੇ 11 ਪ੍ਰੋ ਮੈਕਸ ਲਾਂਚ ਕਰ ਦਿੱਤੇ ਹਨ। ਇਸ ਵਾਰ ਕੰਪਨੀ ਨੇ ਫੋਨ ਦੀ ਸ਼ੁਰੂਆਤੀ ਕੀਮਤ ਵਿੱਚ ਕਟੌਤੀ ਕੀਤੀ ਹੈ ਤੇ ਆਈਫੋਨ 11 ਦੀ ਕੀਮਤ 699 ਅਮਰੀਕੀ ਡਾਲਰ ਰੱਖੀ ਹੈ, ਜੋ ਕਿ ਭਾਰਤੀ ਰੁਪਏ ਵਿੱਚ ਤਕਰੀਬਨ 50,228 ਰੁਪਏ ਬਣਦੀ ਹੈ।
ਕੰਪਨੀ ਨੇ 11 ਪ੍ਰੋ ਮੈਕਸ ਦੀ ਸਭ ਤੋਂ ਵੱਧ ਕੀਮਤ ਰੱਖੀ ਹੈ। ਇਹ 1099 ਅਮਰੀਕੀ ਡਾਲਰ, ਯਾਨੀ 78,971 ਰੁਪਏ ਵਿੱਚ ਉਪਲੱਬਧ ਹੋਵੇਗਾ। ਭਾਰਤ ਵਿੱਚ ਇਹ ਫੋਨ 20 ਸਤੰਬਰ ਤੋਂ ਖਰੀਦਿਆ ਜਾ ਸਕਦਾ ਹੈ। ਫੋਨ ਦੀ ਪ੍ਰੀ-ਬੁਕਿੰਗ 13 ਸਤੰਬਰ ਤੋਂ ਸ਼ੁਰੂ ਹੋਵੇਗੀ।
Apple iPhone 11 ਦੀ ਕੀਮਤ ਤੇ ਫੀਚਰਜ਼
- ਆਈਫੋਨ 11 'ਚ 6.1 ਇੰਚ ਦਾ ਲਿਕੁਇਡ ਰੈਟੀਨਾ ਡਿਸਪਲੇਅ ਹੈ।
- ਫੋਨ 6 ਰੰਗਾਂ 'ਚ ਉਪਲੱਬਧ ਹੋਵੇਗਾ।
- ਆਈਫੋਨ 11 ਵਿੱਚ ਇੱਕ ਨਾਈਟ ਮੋਡ ਵੀ ਹੈ ਜੋ ਘੱਟ ਰੋਸ਼ਨੀ ਵਿੱਚ ਬਿਹਤਰ ਫੋਟੋਆਂ ਲੈਣ ਵਿੱਚ ਸਹਾਇਤਾ ਕਰਦਾ ਹੈ।
- ਇਸ ਦੇ ਡਿਊਲ ਕੈਮਰਾ ਸੈੱਟਅਪ ਵਿੱਚ ਇੱਕ ਵਾਈਡ ਐਂਗਲ ਲੈਂਜ਼ ਹੈ ਜੋ 120 ਡਿਗਰੀ ਫੀਲਡ ਵਿਊ ਦੀ ਇਮੇਜ ਲੈਣ ਦੇ ਸਮਰੱਥ ਹੈ।
- ਕੰਪਨੀ ਮੁਤਾਬਕ ਆਈਫੋਨ 11 ਦਾ ਬੈਟਰੀ ਬੈਕਅਪ ਆਈਫੋਨ ਐਕਸਆਰ ਨਾਲੋਂ ਇੱਕ ਘੰਟੇ ਜ਼ਿਆਦਾ ਹੈ।
Apple iPhone 11 Pro ਦੀ ਕੀਮਤ ਤੇ ਫੀਚਰਜ਼
- ਇਸ ਫੋਨ ਦੀ ਕੀਮਤ ਯੂਐਸ 999 ਅਮਰੀਕੀ ਡਾਲਰ, ਯਾਨੀ 71,786 ਰੁਪਏ ਰੱਖੀ ਗਈ ਹੈ।
- ਆਈਫੋਨ 11 ਪ੍ਰੋ ਵਿੱਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਹੈ।
- ਆਈਫੋਨ 11 ਪ੍ਰੋ ਦੀ 5.8 ਇੰਚ ਦੀ ਸਕਰੀਨ ਹੈ।
- ਇਸ ਵਿੱਚ ਸੁਪਰ ਰੈਟਿਨਾ ਡਿਸਪਲੇਅ ਹੈ।
- ਆਈਫੋਨ 11 ਪ੍ਰੋ 'ਤੇ 4K ਵੀਡਿਓ ਰਿਕਾਰਡ ਕੀਤੀਆਂ ਜਾ ਸਕਦੀਆਂ ਹਨ।
Apple iphone 11 Pro Max ਦੀ ਕੀਮਤ ਤੇ ਫੀਚਰਜ਼
- ਕੰਪਨੀ ਨੇ ਇਸ ਦੀ ਕੀਮਤ 1099 ਅਮਰੀਕੀ ਡਾਲਰ, ਯਾਨੀ 78,971 ਰੁਪਏ ਰੱਖੀ ਹੈ।
- ਆਈਫੋਨ 11 ਪ੍ਰੋ ਮੈਕਸ ਵਿੱਚ 6.5 ਇੰਚ ਦੀ ਸੁਪਰ ਰੈਟਿਨਾ ਡਿਸਪਲੇਅ ਸਕ੍ਰੀਨ ਦਿੱਤੀ ਗਈ ਹੈ।
- ਇਸ ਫੋਨ ਦਾ ਬੈਟਰੀ ਬੈਕਅੱਪ ਆਈਫੋਨ ਦੇ ਪੁਰਾਣੇ ਮਾਡਲ ਨਾਲੋਂ 4-5 ਘੰਟੇ ਜ਼ਿਆਦਾ ਹੋਵੇਗਾ।
- ਆਈਫੋਨ 11 ਪ੍ਰੋ ਮੈਕਸ ਵਿੱਚ 4K ਵੀਡਿਓ ਨੂੰ ਰਿਕਾਰਡ ਕੀਤਾ ਜਾ ਸਕਦਾ ਹੈ। ਫੋਨ ਵਿੱਚ ਟ੍ਰਿਪਲ ਕੈਮਰਾ ਸੈਟਅਪ ਹੈ।
- ਫੋਨ ਵਿੱਚ ਇੱਕ 12 MP ਦਾ ਵਾਈਡ ਐਂਗਲ ਲੈਂਜ਼ ਕੈਮਰਾ, ਇੱਕ 12 MP ਦਾ ਅਲਟਰਾ ਵਾਈਡ ਐਂਗਲ ਕੈਮਰਾ ਤੇ ਇੱਕ ਟੈਲੀਫੋਟੋ ਕੈਮਰਾ ਵੀ ਹੈ।