ਨਵੀਂ ਦਿੱਲੀ: ਭਾਰਤ ਵਿੱਚ ਆਈਫੋਨ ਦੀ ਸੇਲ ਕਾਫੀ ਜ਼ਿਆਦਾ ਹੁੰਦੀ ਹੈ ਪਰ ਪਿਛਲੇ ਕੁਝ ਸਮੇਂ ਤੋਂ ਇਸ ਵਿੱਚ ਗਿਰਾਵਟ ਆਈ ਹੈ। ਇਸ ਦਾ ਕਾਰਨ ਫੋਨ ਦੀਆਂ ਕੀਮਤਾਂ ਜ਼ਿਆਦਾ ਹੋਣਾ ਹੈ। ਇਸ ਲਈ ਐਪਲ ਜਲਦੀ ਹੀ ਭਾਰਤ ‘ਚ ਆਪਣੇ ਫੋਨ ਦੀ ਮੈਨੂਫੈਕਚਰਿੰਗ ਦਾ ਕੰਮ ਸ਼ੁਰੂ ਕਰਨਾ ਚਾਹੁੰਦਾ ਹੈ। ਇਸ ਲਈ ਕੰਪਨੀ ਤੇ ਸਰਕਾਰ ‘ਚ ਵਿਵਾਦਾਂ ਨੂੰ ਲਗਪਗ ਸੁਲਝਾ ਲਿਆ ਗਿਆ ਹੈ। ਦੋਵਾਂ ਪੱਖਾਂ ‘ਚ ਸਹਿਮਤੀ ਕਾਫੀ ਕਰੀਬ ਪਹੁੰਚ ਚੁੱਕੀ ਹੈ।
ਐਪਲ ਜਲਦੀ ਹੀ ਭਾਰਤ ‘ਚ ਆਈਫੋਨ ਦਾ ਨਿਰਮਾਣ ਸ਼ੁਰੂ ਕਰਨ ਦਾ ਐਲਾਨ ਕਰ ਸਕਦੀ ਹੈ। ਇਸ ਬਾਰੇ ਪਿਛਲ਼ੇ ਹਫਤੇ ਐਪਲ ਇੰਡੀਆ ਦੇ ਨੁਮਾਇੰਦਿਆਂ ਦੀ ਸਰਕਾਰ ਨਾਲ ਬੈਠਕ ਹੋਈ। ਇਸ ਤੋਂ ਬਾਅਦ ਦੋਵਾਂ ‘ਚ ਕਈ ਮੁੱਦਿਆਂ ‘ਤੇ ਸਹਿਮਤੀ ਦੇ ਆਸਾਰ ਬਣੇ ਹੋਏ ਹਨ। ਬੀਤੇ ਸ਼ੁੱਕਰਵਾਰ ਹੋਈ ਬੈਠਕ ‘ਚ ਇਲੈਕਟ੍ਰੋਨਿਕ ਤੇ ਸੂਚਨਾ ਪ੍ਰਸਾਰਣ ਮੰਤਰੀ ਰਵੀਸ਼ੰਕਰ ਪ੍ਰਸਾਦ, ਰੇਲ ਮੰਤਰੀ ਪਿਊਸ਼ ਗੋਇਲ ਤੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਮੌਜੂਦ ਸੀ।
ਐਪਲ ਦੀ ਯੋਜਨਾ ਹੁਣ ਭਾਰਤ ‘ਚ ਆਈਫੋਨ ਦੇ ਆਪਣੇ ਟੌਪ ਮਾਡਲਾਂ ਦਾ ਨਿਰਮਾਣ ਸ਼ੁਰੂ ਕਰਨ ਦੀ ਹੈ। ਇਸ ਲਈ ਕੰਪਨੀ ਨੇ ਪਲਾਂਟ ਲਾਉਣ ਦਾ ਐਲਾਨ ਵੀ ਕਰ ਸਕਦੀ ਹੈ। ਸਰਕਾਰ ਵੀ ਇਸ ਕੰਮ ਲਈ ਕੰਪਨੀ ਦਾ ਸਾਥ ਦੇ ਰਹੀ ਹੈ। ਇਸ ਨਾਲ ਕਈ ਲੋਕਾਂ ਨੂੰ ਰੁਜ਼ਗਾਰ ਵੀ ਮਿਲੇਗਾ।
ਹੁਣ ਭਾਰਤ 'ਚ ਬਣਨਗੇ ਆਈਫੋਨ, ਐਪਲ ਤੇ ਸਰਕਾਰ ਸਹਿਮਤ, ਗਾਹਕਾਂ ਨੂੰ ਫਾਇਦਾ
ਏਬੀਪੀ ਸਾਂਝਾ
Updated at:
17 Jul 2019 12:21 PM (IST)
ਭਾਰਤ ਵਿੱਚ ਆਈਫੋਨ ਦੀ ਸੇਲ ਕਾਫੀ ਜ਼ਿਆਦਾ ਹੁੰਦੀ ਹੈ ਪਰ ਪਿਛਲੇ ਕੁਝ ਸਮੇਂ ਤੋਂ ਇਸ ਵਿੱਚ ਗਿਰਾਵਟ ਆਈ ਹੈ। ਇਸ ਦਾ ਕਾਰਨ ਫੋਨ ਦੀਆਂ ਕੀਮਤਾਂ ਜ਼ਿਆਦਾ ਹੋਣਾ ਹੈ। ਇਸ ਲਈ ਐਪਲ ਜਲਦੀ ਹੀ ਭਾਰਤ ‘ਚ ਆਪਣੇ ਫੋਨ ਦੀ ਮੈਨੂਫੈਕਚਰਿੰਗ ਦਾ ਕੰਮ ਸ਼ੁਰੂ ਕਰਨਾ ਚਾਹੁੰਦਾ ਹੈ।
- - - - - - - - - Advertisement - - - - - - - - -