ਨਵੀਂ ਦਿੱਲੀ: ਐਪਲ ਨੇ ਭਾਰਤ ਵਿੱਚ ਵੇਚੇ ਜਾਣ ਵਾਲੇ ਆਪਣੇ ਉਤਪਾਦਾਂ ਬਾਰੇ ਵੱਡਾ ਫੈਸਲਾ ਕੀਤਾ ਹੈ। ਰਿਪੋਰਟਾਂ ਮੁਤਾਬਕ ਐਪਲ ਨੇ ਭਾਰਤ ਵਿੱਚ ਆਈਫੋਨ 6, 6ਐਸ ਪਲੱਸ ਤੇ SE ਦੀ ਵਿਕਰੀ ਬੰਦ ਕਰ ਦਿੱਤੀ ਹੈ। ਐਪਲ ਨੇ ਕਰੀਬ ਚਾਰ ਸਾਲ ਪਹਿਲਾਂ ਭਾਰਤ ਵਿੱਚ ਇਹ ਉਤਪਾਦ ਲਾਂਚ ਕੀਤੇ ਸੀ। ਦਰਅਸਲ ਇਨ੍ਹਾਂ ਉਤਪਾਦਾਂ ਨੂੰ ਬੰਦ ਕਰਕੇ ਐਪਲ ਆਪਣੇ ਨਵੇਂ ਆਈਫੋਨ ਦੀ ਵਿਕਰੀ ਨੂੰ ਵਧਾਉਣਾ ਚਾਹੁੰਦਾ ਹੈ।

ਐਪਲ ਨੇ ਆਪਣੇ ਡਿਸਟ੍ਰੀਬਿਊਟਰਜ਼ ਨੂੰ ਇਹ ਜਾਣਕਾਰੀ ਦੇ ਦਿੱਤੀ ਹੈ। ਇਨ੍ਹਾਂ ਚਾਰ ਮਾਡਲਾਂ ਨੂੰ ਬੰਦ ਕਰਨ ਦੇ ਬਾਅਦ, ਹੁਣ ਭਾਰਤ ਵਿੱਚ 6S ਐਪਲ ਦਾ ਐਂਟਰੀ-ਲੈਵਲ ਫੋਨ ਹੈ। ਇਸ ਦੇ ਨਾਲ ਹੀ ਐਪਲ ਨੇ ਪਿਛਲੇ ਸਾਲ ਲਾਂਚ ਕੀਤੇ ਗਏ ਆਈਫੋਨ XR ਦੀ ਕੀਮਤ ਵੀ ਘਟਾ ਦਿੱਤੀ ਹੈ। ਕੰਪਨੀ ਨੂੰ ਕੀਮਤ ਘਟਾਉਣ ਤੋਂ ਫਾਇਦਾ ਮਿਲਦਾ ਦਿੱਸ ਰਿਹਾ ਹੈ ਕਿਉਂਕਿ XR ਦੀ ਸੇਲ ਵਿੱਚ ਵਾਧਾ ਹੋਇਆ ਹੈ।

ਇਸ ਦੇ ਇਲਾਵਾ ਮੰਨਿਆ ਜਾ ਰਿਹਾ ਹੈ ਕਿ ਹੁਣ ਐਪਲ ਭਾਰਤੀ ਮਾਰਕੀਟ ਵਿੱਚ ਆਈਫੋਨ XS ਤੇ XS Max ਦੀ ਵਿਕਰੀ ਵਿੱਚ ਵਾਧਾ ਕਰਨ ਵੱਲ ਧਿਆਨ ਦਏਗਾ। ਇਸ ਕੰਮ ਲਈ ਇਨ੍ਹਾਂ ਦੋਵਾਂ ਪ੍ਰੀਮੀਅਮ ਆਈਫੋਨਜ਼ 'ਤੇ ਕੈਸ਼ਬੈਕ ਦੇ ਵੱਡੇ ਆਫ਼ਰ ਦਿੱਤੇ ਜਾ ਰਹੇ ਹਨ। ਇਸ ਤੋਂ ਇਲਾਵਾ ਐਪਲ ਪਹਿਲੀ ਵਾਰ iOS 13 ਵਿੱਚ 22 ਭਾਰਤੀ ਭਾਸ਼ਾਵਾਂ ਦੀ ਸਪੋਰਟ ਵੀ ਦਏਗਾ।