ਨਵੀਂ ਦਿੱਲੀ: ਇਸ ਸਾਲ ਆਈਫੋਨ ਆਪਣੇ ਤਿੰਨ ਨਵੇਂ ਮਾਡਲ ਲਾਂਚ ਕਰ ਸਕਦਾ ਹੈ। ਪਿਛਲੇ ਕਾਫੀ ਵਕਤ ਤੋਂ ਹੀ ਐਪਲ ਦੇ ਨਵੇਂ ਆਈਫੋਨਾਂ ਨੂੰ ਲੈ ਕੇ ਮੀਡੀਆ ਰਿਪੋਰਟਾਂ ਵਿੱਚ ਕਈ ਤਰ੍ਹਾਂ ਦੇ ਦਾਅਵੇ ਕੀਤੇ ਜਾ ਰਹੇ ਹਨ। ਹੁਣ ਤਾਜ਼ਾ ਰਿਪੋਰਟ ਵਿੱਚ ਕੁਝ ਜਾਣਕਾਰੀਆਂ ਸਾਹਮਣੇ ਆਈਆਂ ਹਨ।

ਐਪਲ ਨੇ ਬੀਤੇ ਸਾਲ ਵੀ 3 ਆਈਫੋਨ ਲਾਂਚ ਕੀਤੇ ਸੀ। ਇੱਕ ਪਾਸੇ ਆਈਫੋਨ 8 ਤੇ 8 ਪਲੱਸ ਦਾ ਡਿਜ਼ਾਇਨ 2014 ਵਿੱਚ ਲਾਂਚ ਕੀਤੇ ਗਏ ਆਈਫੋਨ 6 ਵਾਂਗ ਹੀ ਹੈ ਤੇ ਆਈਫੋਨ X ਵਿੱਚ ਬਿਲਕੁਲ ਨਵਾਂ ਡਿਜ਼ਾਇਨ ਤੇ ਡਿਸਪਲ ਵੇਖਣ ਨੂੰ ਮਿਲਿਆ ਸੀ। ਮੀਡੀਆ ਰਿਪੋਰਟ ਮੁਤਾਬਕ ਇਸ ਸਾਲ ਐਪਲ ਹੁਣ ਤੱਕ ਤਾ ਸਭ ਤੋਂ ਵੱਡਾ ਆਈਫੋਨ ਲਾਂਚ ਕਰ ਸਕਦਾ ਹੈ। ਇਸ ਦੇ ਨਾਲ ਹੀ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਆਈਫੋਨ 8 ਨੂੰ ਰਿਪਲੇਸ ਕਰਨ ਵਾਲੇ ਆਈਫੋਨ ਦੀ ਕੀਮਤ ਵੀ ਘੱਟ ਹੋਵੇਗੀ।

ਐਪਲ ਦ ਸਭ ਤੋਂ ਵੱਡੇ ਆਈਫੋਨ ਵਿੱਚ 6.5 ਇੰਚ ਦੀ ਡਿਸਪਲੇ ਹੋ ਸਕਦੀ ਹੈ। ਇਸ ਨਵੇਂ ਆਈਫੋਨ ਦੇ ਸਾਈਜ਼ ਦੀ ਗੱਲ ਕਰੀਏ ਤਾਂ ਇਹ ਆਈਫੋਨ 8 ਪਲੱਸ ਜਿੰਨਾ ਹੀ ਹੋਵੇਗਾ। ਵੱਡੀ ਸਕਰੀਨ ਦੇ ਨਾਲ ਆਈਫੋਨ ਦਾ ਇਹ ਮਾਡਲ ਫੈਬਲੇਟ ਦੀ ਕੈਟੇਗਰੀ ਦਾ ਹੋਵੇਗਾ। ਐਪਲ ਨੇ ਸਾਲ 2014 ਵਿੱਚ ਇਸੇ ਤਰਾਂ ਦਾ ਬਦਲਾਅ ਕਰਦੇ ਹੋਏ 4 ਇੰਚ ਦੀ ਥਾਂ 4.7 ਇੰਚ ਤੇ 5.5 ਇੰਚ ਦਾ ਸਮਾਰਟਫੋਨ ਲਾਂਚ ਕੀਤਾ ਸੀ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਸਾਲ ਪੇਸ਼ ਕੀਤੇ ਜਾਣ ਵਾਲੇ ਆਈਫੋਨ ਵਿੱਚ ਨਵਾਂ ਪ੍ਰੋਸੈਸਰ A12 ਇਸਤੇਮਾਲ ਕੀਤਾ ਜਾ ਸਕਦਾ ਹੈ।