ਨਵੀਂ ਦਿੱਲੀ: ਬਾਰਸੀਲੋਨਾ ਵਿੱਚ ਚੱਲ ਰਹੀ ਮੋਬਾਈਲ ਵਰਲਡ ਕਾਂਗਰਸ ਵਿੱਚ ਰਿਲਾਇੰਸ ਜੀਓ ਨੇ ਸਾਲ ਦੇ ਅਖੀਰ ਤੱਕ ਭਾਰਤ ਦੀ 99 ਫੀਸਦੀ ਆਬਾਦੀ ਨੂੰ ਆਪਣੇ ਨੈੱਟਵਰਕ 'ਤੇ ਕਵਰ ਕਰਨ ਦਾ ਦਾਅਵਾ ਕੀਤਾ ਹੈ। ਇਸ ਵੇਲੇ ਭਾਰਤ ਦੀ ਕਰੀਬ 86 ਫੀਸਦੀ ਆਬਾਦੀ ਜੀਓ ਦੇ ਨੈੱਟਵਰਕ ਨਾਲ ਕਵਰ ਹੈ। ਰਿਲਾਇੰਸ ਜੀਓ ਦੇ ਇੱਕ ਅਫਸਰ ਨੇ ਬਾਰਸੀਲੋਨਾ ਵਿੱਚ ਚੱਲ ਰਹੀ ਮੋਬਾਈਲ ਵਰਲਡ ਕਾਂਗਰਸ ਵਿੱਚ ਇਹ ਜਾਣਕਾਰੀ ਦਿੱਤੀ। ਭਾਰਤ ਵਿੱਚ ਨੈੱਟਵਰਕ ਵਧਾਉਣ ਲਈ ਜੀਓ ਨੇ ਸੈਮਸੰਗ ਨਾਲ ਸਾਂਝ ਪਾਈ ਹੈ।

ਜੀਓ ਦੀ ਸਾਂਝੇਦਾਰੀ ਤੋਂ ਬਾਅਦ ਸੈਮਸੰਗ ਉਸ ਨੂੰ ਨਵਾਂ NB IoT ਉਪਲਬਧ ਕਰਵਾਏਗਾ। ਦੱਸ ਦੇਈਏ ਕਿ NB IoT ਦਾ ਇਸਤੇਮਾਲ ਨੈੱਟਵਰਕ ਵਧਾਉਣ ਤੇ ਜ਼ਿਆਦਾ ਡਿਵਾਇਸ ਤੱਕ ਪਹੁੰਚਣ ਲਈ ਕੀਤਾ ਜਾਂਦਾ ਹੈ। ਜੀਓ ਤੇ ਸੈਮਸੰਗ ਆਪਣੀ ਇਸ ਸਾਂਝ ਰਾਹੀਂ ਭਾਰਤ ਵਿੱਚ ਡਿਜੀਟਲ ਨੈੱਟਵਰਕ ਦਾ ਵਿਸਤਾਰ ਵੀ ਕਰਨਾ ਚਾਹੁੰਦੇ ਹਨ।

ਜੀਓ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹ ਆਪਣੇ ਨੈੱਟਵਰਕ ਨੂੰ ਅੱਗ ਵਧਾਉਣ ਲਈ 10,000 ਨਵੇਂ ਟਾਵਰ ਹਰ ਮਹੀਨੇ ਇੰਸਟਾਲ ਕਰਗਾ। ਜੀਓ ਦੇ LTE ਨੈੱਟਵਰਕ ਕਵਰੇਜ਼ ਲਈ ਵੀ ਸੈਮਸੰਗ ਨਾਲ ਉਸ ਦੀ ਸਾਂਝੇਦਾਰੀ ਹੈ।