ਚੰਡੀਗੜ੍ਹ: ਐਪਲ ਕੰਪਨੀ ਨੇ ਆਪਣੇ ਸੰਗੀਤ ਪਲੇਟਫਾਰਮ ਐਪਲ ਮਿਊਜ਼ਿਕ ਦੀਆਂ ਸਬਸਕ੍ਰਿਪਸ਼ਨ ਦਰਾਂ ਵਿੱਚ ਕਟੌਤੀ ਕਰ ਦਿੱਤੀ ਹੈ। ਕੀਮਤਾਂ ਘਟਣ ਮਗਰੋਂ ਵਿਦਿਆਰਥੀਆਂ ਲਈ ਐਪਲ ਮਿਊਜ਼ਿਕ 49 ਰੁਪਏ ਪ੍ਰਤੀ ਮਹੀਨਾ ਹੋ ਗਿਆ ਹੈ।

ਹੋਰਨਾਂ ਯੂਜ਼ਰਜ਼ ਲਈ 99 ਰੁਪਏ ਪ੍ਰਤੀ ਮਹੀਨਾ, 999 ਰੁਪਏ ਪ੍ਰਤੀ ਸਾਲ ਤੇ 149 ਰੁਪਏ ਪਰਿਵਾਰਕ ਮੈਂਬਰ ਦੇ ਹਿਸਾਬ ਨਾਲ ਹੁਣ ਐਪਲ ਮਿਊਜ਼ਿਕ ਦੀ ਸਬਸਕ੍ਰਿਪਸ਼ਨ ਵੇਚੀ ਜਾਵੇਗੀ। ਕੰਪਨੀ ਨੇ ਅਜਿਹਾ ਹੋਰ ਮਿਊਜ਼ਿਕ ਸਟ੍ਰੀਮਿੰਗ ਸੇਵਾਵਾਂ ਨੂੰ ਟੱਕਰ ਦੇਣ ਵਾਸਤੇ ਅਜਿਹਾ ਕੀਤਾ ਹੈ।

ਐਪਲ ਮਿਊਜ਼ਿਕ ਨਵੇਂ 99 ਰੁਪਏ ਵਾਲੇ ਪਲਾਨ ਨਾਲ 'ਗਾਨਾ', 'ਹੰਗਾਮਾ ਮਿਊਜ਼ਿਕ', 'ਜਿਓ ਸਾਵਨ', 'ਵਿੰਕ', 'ਯੂਟਿਊਬ ਮਿਊਜ਼ਿਕ' ਤੇ 'ਅਮੇਜ਼ਨ ਮਿਊਜ਼ਿਕ' ਨੂੰ ਟੱਕਰ ਦੇ ਰਹੀ ਹੈ। ਇਨ੍ਹਾਂ ਛੇ ਕੰਪਨੀਆਂ ਵਿੱਚੋਂ ਸਿਰਫ ਯੂ ਟਿਊਬ ਮਿਊਜ਼ਿਕ ਹੀ ਅਜਿਹਾ ਹੈ ਜੋ ਛੇ ਮਹੀਨਿਆਂ ਲਈ 149 ਰੁਪਏ ਵਸੂਲਦਾ ਹੈ।

ਇਸ ਤੋਂ ਇਲਾਵਾ ਸਪਾਟੀਫਾਈ ਸਭ ਤੋਂ ਮਹਿੰਗੀ ਸੇਵਾ ਦੇ ਰਿਹਾ ਹੈ। ਸਪਾਟੀਫਾਈ 59 ਰੁਪਏ ਵਿਦਿਆਰਥੀਆਂ ਲਈ ਤੇ ਹੋਰਨਾਂ ਲਈ 119 ਰੁਪਏ ਪ੍ਰਤੀ ਮਹੀਨਾ ਤੇ 1189 ਰੁਪਏ ਸਾਲਾਨਾ ਦਰਾਂ ਦੇ ਹਿਸਾਬ ਨਾਲ ਸੰਗੀਤ ਸੇਵਾ ਦੇ ਰਿਹਾ ਹੈ।