ਨਵੀਂ ਦਿੱਲੀ: ਰਿਲੈਕਸ ਹੋਣ ਜਾਂ ਟਾਈਮਪਾਸ ਲਈ ਸਮਾਰਟਫੋਨ ਦੇ ਜ਼ਿਆਦਾ ਇਸਤੇਮਾਲ ਦੇ ਕਈ ਨੁਕਸਾਨ ਹੋ ਸਕਦੇ ਹਨ। ਇੱਕ ਰਿਪੋਰਟ ਮੁਤਾਬਕ ਸਮਾਰਟਫੋਨ ਦੀ ਜ਼ਿਆਦਾ ਵਰਤੋਂ ਬਾਅਦ ਨਾਕਾਰਾਤਮਕ ਭਾਵਨਾਵਾਂ ‘ਚ ਵਾਧਾ ਹੋ ਜਾਂਦਾ ਹੈ। ਇਸ ਨਾਲ ਜੀਵਨ ਦੇ ਮਕਸਦ ਦੀ ਭਾਵਨਾ ਵੀ ਪ੍ਰਭਾਵਿਤ ਹੋ ਸਕਦੀ ਹੈ।

ਇਹ ਰਿਪੋਰਟ ਕੰਪਿਊਟਰ ਇੰਨ ਹਿਊਮਨ ਬਿਹੇਵੀਅਰ ਨਾਂ ਦੇ ਮੈਗਜ਼ੀਨ ‘ਚ ਪ੍ਰਕਾਸ਼ਤ ਹੋਈ ਹੈ। ਇਹ ਪਹਿਲੀ ਖੋਜ ਹੈ ਜਿਸ ‘ਚ ਇਸ ਗੱਲ ਦਾ ਮੁਲਾਂਕਣ ਕੀਤਾ ਗਿਆ ਹੈ ਕਿ ਸਮਾਰਟਫੋਨ ਦਾ ਇਸਤੇਮਾਲ ਕਿਵੇਂ ਜ਼ਿੰਦੀ ‘ਤੇ ਔਬਜੈਕਟਿਵ ਤੇ ਮੈਂਟਲੀ ਸੈਟਿਸਫੈਕਸ਼ਨ ਨਾਲ ਜੁੜਿਆ ਹੈ।



ਆਸਟ੍ਰੇਲੀਆ ਦੀ ਡੀਕਿਨ ਯੂਨੀਵਰਸੀਟੀ ‘ਚ ਖੋਜੀਆਂ ਨੇ ਦੱਸਿਆ ਕਿ ਆਦਤ ਕਰਕੇ ਤੇ ਮਨੋਰੰਜਨ ਕਰਕੇ ਸਮਾਰਟਫੋਨ ਦਾ ਇਸਤੇਮਾਲ ਕਰਨ ਨਾਲ ਲੋਕ ਜੀਵਨ ‘ਚ ਸੰਤੁਸ਼ਟੀ ‘ਚ ਕਮੀ ਦਾ ਸ਼ਿਕਾਰ ਹੋ ਰਹੇ ਹਨ। ਇਸ ਰਿਸਰਚ ‘ਚ 500 ਤੋਂ ਜ਼ਿਆਦਾ ਵਿਦਿਆਰਥੀਆਂ ਨੂੰ ਸ਼ਾਮਲ ਕੀਤਾ ਗਿਆ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਸਮਾਰਟਫੋਨ ਦਾ ਫੋਨ ਕਾਲ ਤੇ ਮੈਸੇਜ ਲਈ ਇਸਤਮਾਲ ਸਕਾਰਾਤਮਕ ਪ੍ਰਭਾਅ ਵੀ ਪਾਉਂਦਾ ਹੈ।