ਨਵੀਂ ਦਿੱਲੀ: ਐਪਲ ਦਾ ਮਾਰਕੀਟ ਕੈਪ ਪਿਛਲੇ ਦਿਨਾਂ ਵਿੱਚ 60 ਅਰਬ ਡਾਲਰ ਤੋਂ ਜ਼ਿਆਦਾ ਘੱਟ ਚੁੱਕਿਆ ਹੈ। ਐਪਲ ਦੀ ਸਭ ਤੋਂ ਵੱਡੀ ਡਿਲੀਵਰੀ ਕੰਪਨੀ ਤਾਈਵਾਨ ਸੈਮੀਕੰਡਕਟਰ ਨੇ ਕਮਾਈ ਦੇ ਮਾਮਲੇ ਵਿੱਚ ਦੱਸਿਆ ਕਿ ਦੂਜੀ ਤਿਮਾਹੀ ਵਿੱਚ ਰੈਵਿਨਿਉ ਪ੍ਰਭਾਵਿਤ ਹੋਵੇਗਾ। ਮੋਬਾਈਲ ਦੀ ਦੁਨੀਆ ਵਿੱਚ ਘਟਦੀ ਮੰਗ ਨੂੰ ਇਸ ਦਾ ਕਾਰਨ ਦੱਸਿਆ ਗਿਆ ਹੈ।   ਫਾਇਨਾਂਸ਼ੀਅਲ ਟਾਈਮਜ਼ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਐਪਲ ਦੇ ਸ਼ੇਅਰਾਂ ਵਿੱਚ ਵੀਰਵਾਰ ਤੇ ਸ਼ੁੱਕਰਵਾਰ ਨੂੰ ਕਰੀਬ ਸੱਤ ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਕਿਉਂਕਿ ਇਸ ਸਾਲ ਸਮਾਰਟਫੋਨ ਦੀ ਵਿਕਰੀ ਵਿੱਚ ਭਾਰੀ ਗਿਰਾਵਟ ਦੀਆਂ ਖਬਰਾਂ ਸਾਹਮਣੇ ਆਈਆਂ ਸਨ। ਐਪਲ ਤੋਂ ਇਲਾਵਾ ਕਈ ਹੋਰ ਕੰਪਨੀਆਂ ਦਾ ਬਜ਼ਾਰ ਰੇਟ ਡਿੱਗਦਾ ਜਾ ਰਿਹਾ ਹੈ। ਇਸ ਵਿੱਚ ਕਵਾਲਕਾਮ ਵੀ ਸ਼ਾਮਲ ਹੈ। ਸਾਲ 2009 ਤੋਂ ਬਾਅਦ ਪਹਿਲੀ ਵਾਰ ਚੀਨ ਨੇ ਪਿਛਲੇ ਸਾਲ ਸਮਾਰਟਫੋਨ ਦੀ ਵਿਕਰੀ ਘਟੀ ਜਦਕਿ ਸਾਲ 2017 ਦੀ ਚੌਥੀ ਤਿਮਾਹੀ ਵਿੱਚ ਸਾਲ 2004 ਤੋਂ ਬਾਅਦ ਸਮਾਰਟਫੋਨ ਦੀ ਵਿਕਰੀ ਘੱਟ ਰਹੀ ਹੈ। ਵਾਲ ਸਟਰੀਟ ਜਨਰਲ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਆਈਫੋਨ ਮੇਕਰਜ਼ ਲਈ ਵਧਦੇ ਖਤਰੇ ਤਹਿਤ ਭਵਿੱਖ ਵਿੱਚ ਓਐਲਈਡੀ ਸਕਰੀਨ ਦੀ ਸਪਲਾਈ ਵਿੱਚ ਰੁਕਾਵਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ।