ਨਵੀਂ ਦਿੱਲੀ: ਹਾਲ ਹੀ ‘ਚ ਐਪਲ ਕੰਪਨੀ ਨੇ ਹਾਲੀਵੁੱਡ ਐਂਟਰਟੇਨਮੈਂਟ ਕੰਪਨੀ ਏ-24 ਨਾਲ ਡੀਲ ਕੀਤੀ ਹੈ। ਇਹ ਕੰਪਨੀ ਐਪਲ ਲਈ ਓਰੀਜਨਲ ਕੰਟੈਂਟ ਯਾਨੀ ਫ਼ਿਲਮਾਂ ਤੇ ਸੀਰੀਜ਼ ਬਣਾਵੇਗੀ। ਇਸ ਨਾਲ ਆਨ-ਲਾਈਨ ਸਟ੍ਰੀਮਿੰਗ ਦੀਆਂ ਕੰਪਨੀ ਨੈੱਟਫਲਿਕਸ ਤੇ ਐਮਜੌਨ ਨੂੰ ਕਰੜੀ ਟੱਕਰ ਮਿਲੇਗੀ।



ਐਪਲ ਜਲਦੀ ਹੀ ਸਟ੍ਰੀਮਿੰਗ ਸਰਵਿਸ ਲੌਂਚ ਕਰਨ ਵਾਲੀ ਹੈ। ਉਂਝ ਐਪਲ ਨੇ ਹਾਲੀਵੁੱਡ ਦਾ ਰੁਖ ਪਿਛਲੇ ਸਾਲ ਹੀ ਕਰ ਲਿਆ ਸੀ। ਇਸ ਦੀ ਸਰਵਿਸ ਵੀ ਅਗਲੇ ਸਾਲ ਸ਼ੁਰੂ ਹੋ ਜਾਵੇਗੀ। ਇਸ ਪ੍ਰੋਜੈਕਟ ਦਾ ਬਜਟ 7200 ਕਰੋੜ ਰੁਪਏ ਦਾ ਦੱਸਿਆ ਜਾ ਰਿਹਾ ਹੈ। ਜਿਸ ਪ੍ਰੋਡਕਸ਼ਨ ਕੰਪਨੀ ਨਾਲ ਐਪਲ ਨੇ ਕਰਾਰ ਕੀਤਾ ਹੈ, ਉਹ ਹਾਲੀਵੁੱਡ ਦੀਆਂ ਬੈਸਟ ਫ਼ਿਲਮਾਂ ਬਣਾਉਣ ਲਈ ਫੇਮਸ ਹੈ।

ਐਪਲ ਤੇ ਏ2 ‘ਚ ਹੋਈ ਡੀਲ ਦੀਆਂ ਸਾਰੀਆਂ ਸ਼ਰਤਾਂ ਬਾਰੇ ਤਾਂ ਅਜੇ ਕੁਝ ਨਹੀਂ ਪਤਾ ਪਰ ਇਹ ਡੀਲ ਆਉਣ ਵਾਲੇ ਕਈ ਸਾਲਾਂ ਲਈ ਹੋਈ ਹੈ ਇਹ ਪੱਕਾ ਹੈ। ਇਸ ਤੋਂ ਇਲਾਵਾ ਐਪਲ ਨੇ ਜੈਨੀਫਰ ਐਨੀਸਨ ਤੇ ਰੀਜ ਵਿਦਰਸਪੂਨ ਨੂੰ ਮੌਰਨਿੰਗ ਸ਼ੋਅ ਲਈ 2 ਸੀਜ਼ਨ ਲਈ ਡ੍ਰਾਮਾ ਸੀਰੀਜ਼ ਤਿਆਰ ਕਰਨ ਦੀ ਗੱਲ ਕੀਤੀ ਹੈ।



ਇਸ ਤੋਂ ਇਲਾਵਾ ਇਸ ‘ਚ ਨੌਜਵਾਨਾਂ ਤੇ ਬੱਚਿਆਂ ਲਈ ਵੀ ਕੰਟੈਂਟਸ ਦਾ ਖਿਆਲ ਰੱਖਿਆ ਜਾਵੇਗਾ। ਸਾਇੰਸ ਤੇ ਫਿਕਸ਼ਨ ਪਸੰਦ ਕਰਨ ਵਾਲਿਆ ਲਈ ਸਟੀਵਨ ਸਪੀਲਬਰਗ ਕੰਪਨੀ ਨਾਲ ਜੁੜੇ ਹਨ। ਐਪਲ ਦੀ ਇਹ ਡੀਲ ਅਜਿਹੇ ਸਮੇਂ ‘ਚ ਸਾਹਮਣੇ ਆਈ ਹੈ ਜਦੋਂ ਪੂਰੀ ਦੁਨੀਆ ‘ਚ ਨੈਟਫਲਿਕਸ ਤੇ ਐਮਜੌਨ ਦੇ ਸਬਸਕ੍ਰਾਈਬਰ ਹਨ। ਐਪਲ ਦੇ ਆਨ-ਲਾਈਨ ਸਟ੍ਰੀਮਿੰਗ ‘ਚ ਆਉਣ ਨਾਲ ਇਨ੍ਹਾਂ ਦੋਨਾਂ ਕੰਪਨੀਆਂ ਨੂੰ ਝਟਕਾ ਲੱਗੇਗਾ।