ਇਸ ਫੀਚਰ ਨੂੰ ਵੀ ਫੇਸਬੁੱਕ ਮੈਸੇਂਜਰ ‘ਤੇ ਰੋਲਆਊਟ ਕੀਤਾ ਜਾਵੇਗਾ ਨਾ ਕਿ ਫੇਸਬੁੱਕ ਪਲੇਟਫਾਰਮ ‘ਤੇ। ਟੈਕਕ੍ਰੰਚ ਮੁਤਾਬਕ ਫੇਸਬੁੱਕ ਪਹਿਲਾਂ ਹੀ ‘ਵੌਚ ਵੀਡੀਓ ਫੀਚਰ’ ਨੂੰ ਟੈਸਟ ਕਰ ਰਿਹਾ ਹੈ। ਫੇਸਬੁੱਕ ਬੁਲਾਰੇ ਨੇ ਇਸ ਫੀਚਰ ਦੀ ਪੁਸ਼ਟੀ ਕੀਤੀ ਹੈ ਤੇ ਕਿਹਾ ਕਿ ਫਿਲਹਾਲ ਅਸੀਂ ਇਸ ਫੀਚਰ ਨੂੰ ਟੈਸਟ ਕਰ ਰਹੇ ਹਾਂ। ਇਹ ਕਦੋਂ ਰੋਲਆਊਟ ਕੀਤਾ ਜਾਵੇਗਾ, ਇਸ ਬਾਰੇ ਕੋਈ ਜਾਣਕਾਰੀ ਨਹੀਂ।
ਇਸ ਫੀਚਰ ਨੂੰ ਸਭ ਤੋਂ ਪਹਿਲਾਂ ਅਨਨਿਆ ਅਰੋੜਾ ਨੇ ਸਪੋਟ ਕੀਤਾ ਜਿਸ ਨੇ ਕੋਡ ਦੇ ਕੁਝ ਸਕਰੀਨ ਸ਼ੌਟ ਲਏ, ਜਿਨ੍ਹਾਂ ‘ਚ ‘ਟੈਪ ਟੂ ਵਾਚ ਟੂ ਗੈਦਰ ਨਾਊ’ ਤੇ ‘ਚੈਟ ਅਬਾਊਟ ਦ ਸੇਮ ਵੀਡੀਓ’ ਸੀ। ਫੇਸਬੁਕ ਨੇ ਆਪਣਾ ਨਵਾਂ ਵੀਡੀਓ ਐਪ ਵੀ ਲੌਂਚ ਕੀਤਾ ਜਿਸ ਦੀ ਟੱਕਰ ਫੇਮ ਟਿਕ ਟੌਕ ਐਪ ਨਾਲ ਹੈ। ਇਸ ਐਪ ਦਾ ਨਾਂ ਲਾਸਸੋ ਹੈ ਜਿਸ ਦੀ ਮਦਦ ਨਾਲ ਤੁਸੀਂ ਛੋਟੇ ਪਲੇਟਫਾਰਮ ਵਾਲੇ ਵੀਡੀਓ ਨੂੰ ਸਪੈਸ਼ਲ ਇਫੈਕਟਸ ਤੇ ਫਿਲਟਰਸ ਨਾਲ ਸ਼ੇਅਰ ਕਰ ਸਕਦੇ ਹੋ।