ਨਵੀਂ ਦਿੱਲੀ: ਐਪਲ ਇੱਕ ਵਾਰ ਫੇਰ ਦੁਨੀਆ ਦੀ ਸਭ ਤੋਂ ਜ਼ਿਆਦਾ ਮਾਰਕੀਟ ਕੈਪ ਵਾਲੀ ਕੰਪਨੀ ਬਣ ਗਈ ਹੈ। ਮੰਗਲਵਾਰ ਨੂੰ ਐਪਲ ਨੇ ਮਾਈਕ੍ਰੋਸਾਫਟ ਨੂੰ ਪਿੱਛੇ ਛੱਡ ਦਿੱਤਾ ਹੈ। ਐਪਲ ਦਾ ਵੈਲਿਊਏਸ਼ਨ 58.29 ਲੱਖ ਕਰੋੜ ਰੁਪਏ (82,100 ਕਰੋੜ ਡਾਲਰ) ਹੋ ਗਿਆ ਹੈ। ਮਾਈਕ੍ਰੋਸਾਫਟ ਦਾ ਮਾਰਕਿਟ ਕੈਪ 58.14 ਲੱਖ ਕਰੋੜ ਰੁਪਏ ਹੈ। 57.93 ਕਰੋੜ ਰੁਪਏ ਨਾਲ ਐਮਜੌਨ ਤੀਜੇ ਨੰਬਰ ‘ਤੇ ਹੈ।
ਐਪਲ ਦਾ ਸ਼ੇਅਰ ਮੰਗਲਵਾਰ ਨੂੰ 1.71 % ਦੇ ਫਾਇਦੇ ‘ਚ ਰਿਹਾ। ਪਿਛਲੇ 5 ਟ੍ਰੇਡਿੰਗ ਸੈਸ਼ਨ ਨਾਲ ਇਸ ‘ਚ ਤੇਜ਼ੀ ਬਣੀ ਹੋਈ ਹੈ। ਇਸ ਕਰਕੇ ਕੰਪਨੀ ਨੇ ਮਾਰਕਿਟ ਕੈਪ ‘ਚ ਵਾਧਾ ਹੋਇਆ ਹੈ। ਨਵੰਬਰ ‘ਚ ਐਪਲ ਨੂੰ ਪਿਛੇ ਛੱਡ ਮਾਈਕ੍ਰੋਸਾਫਟ ਨੰਬਰ ਇੱਕ ਵੈਲਿਊ ਵਾਲੀ ਕੰਪਨੀ ਬਣ ਗਈ ਸੀ।
ਅਗਸਤ 2018 ‘ਚ ਐਪਲ ਦਾ ਮਾਰਕਿਟ ਕੈਪ ਇੱਕ ਟ੍ਰਿਲੀਅਨ ਡਾਲਰ ਤਕ ਪਹੁੰਚ ਗਿਆ ਸੀ। ਇਹ ਮੁਕਾਮ ਹਾਸਲ ਕਰਨ ਵਾਲੀ ਐਪਲ ਦੁਨੀਆ ਦੀ ਦੂਜੀ ਕੰਪਨੀ ਬਣ ਗਈ ਸੀ। ਐਪਲ ਦੇ ਸ਼ੇਅਰ ‘ਚ ਗਿਰਾਵਟ ਆਈ ਤੇ ਕੰਪਨੀ ਮਾਰਕਿਟ ਕੈਪ ‘ਚ ਮਾਈਕ੍ਰੋਸਾਫਟ ਤੇ ਐਮਜੌਨ ਤੋਂ ਪਿਛੜ ਗਈ ਸੀ।