ਨਵੀਂ ਦਿੱਲੀ: HMD ਗਲੋਬਲ ਨੇ Nokia 5.1 Plus ਸਮਾਰਟਫੋਨ ਨੂੰ 4ਘਭ/6ਘਭ ਰੈਮ ਅਤੇ 64ਘਭ ਸਟੋਰੇਜ ਦੇ ਨਾਲ ਭਾਰਤ ‘ਚ ਲੌਂਚ ਕੀਤਾ ਹੈ। Nokia 5.1 Plus ਦੀ ਪਹਿਲੀ ਸੇਲ ਪਿਛਲੇ ਸਾਲ ਅਕਤੂਬਰ ‘ਚ ਹੋਈ ਸੀ। ਲੌਂਚ ਦੇ ਸਮੇਂ ਇਹ ਸਮਾਰਟਫੋਨ ਐਂਡ੍ਰਾਇਡ 8.1 ਓਰਿਓ ‘ਤੇ ਚਲਦਾ ਸੀ। ਹੁਣ ਇਹ 9.0 ਪਾਈ ‘ਤ ਚਲਦਾ ਹੈ।

ਇਹ ਐਂਡ੍ਰਾਇਡ ਵਨ ਸਮਾਰਟਫੋਨ ਹੈ ਅਤੇ ਇਸ ‘ਚ ਗੂਗਲ ਲੇਂਸ, ਮਲਟੀਟਾਸਕਿੰਗ ਦੇ ਲਈ ਪਿਕਚਰ-ਇੰਨ-ਪਿਕਚਰ, ਗੂਗਲ ਪਲੇਅ ਇੰਸਟੈਂਟ ਅਤੇ ਬੈਟਰੀ ਸੈਵਿੰਗ ਫੀਚਰਸ ਦਿੱਤੇ ਗਏ ਹਨ।  Nokia 5.1 Plus ਦੇ ਨਵੇਂ ਵੈਰਿਅੰਰ ਸੇਲ 7 ਫਰਵਰੀ ਤੋਂ ਸ਼ੁਰੂ ਹੋ ਰਹੀ ਹੈ। ਇਸ ਦੀ ਆਨਲਾਈਨ ਸੇਲ Nokia.com/phones ‘ਤੇ ਸ਼ੁਰੂ ਕੀਤੀ ਜਾਵੇਗੀ। ਨਾਲ ਹੀ 12 ਫਰਵਰੀ ਤੋਂ ਇਸ ਫੋਨ ਨੂੰ ਤਿੰਨ ਕਲਰ- ਗਲਾਸ ਬਲੈਕ, ਗਲਾਸ ਵਾਈਟ ਅਤੇ ਗਲਾਸ ਮਿਡਨਾਈਟ ਬਲੂ ‘ਚ ਰਿਟਲ ਆਊਟਲੇਟਸ ਤੋਂ ਮਿਲੇਗਾ।



ਇਸ ਫੋਨ ਦੀ ਕੀਮਤਾਂ ਦੀ ਗੱਲ ਕਰੀਏ ਤਾਂ Nokia 5.1 Plus ਦੇ ਨਵੇਂ 6GB ਰੈਮ/ 64GB ਸਟੋਰੇਜ ਦੀ ਕੀਮਤ 16,499 ਰੁਪਏ ਅਤੇ 4GB ਰੈਮ/ 64GB ਸਟੋਰੇਜ ਵੈਰਿਅੰਟ ਫੋਨ ਦੀ ਕੀਮਤ 14,499 ਰੁਪਏ ਰੱਖੀ ਗਈ ਹੈ। ਲੌਂਚ ਆਫਰ ਦੇ ਤਹਿਤ ਫੋਨ ਏਅਰਟੇਲ ਗਾਹਕਾਂ ਨੂੰ 2000 ਰੁਪਏ ਕੈਸ਼ਬੈਕ ਅਤੇ ਵੱਖ-ਵੱਖ ਪਲਾਨਸ ‘ਚ 12 ਮਹੀਨੇ ਤਕ 240ਜੀਬੀ ਡੇਟਾ ਮਿਲੇਗਾ।